ਫਤਹਿਗੜ੍ਹ ਸਾਹਿਬ,: ਰਾਧਾ ਕ੍ਰਿਸ਼ਨਾ ਕੀਰਤਨ ਮੰਡਲੀ ਵਲੋਂ ਸਰਹਿੰਦ ਮੰਡੀ ਵਿਖੇ ਕੀਰਤਨ ਦਾ ਆਯੋਜਨ
ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ਵਿੱਚ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਾਡੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਦੇ ਹਨ, ਇਸ ਲਈ ਸਾਨੂੰ ਧਰਮ ਦਾ ਸਹਾਰਾ ਲੈ ਕੇ ਆਪਸੀ
ਭਾਈਚਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਹਨਾਂ ਇਸ ਮੌਕੇ ਸ਼ਰਧਾਲੂਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਨਗਰ ਕੌਸਲ ਦੀ ਸਾਬਕਾ ਉੱਪ ਪ੍ਰਧਾਨ ਸੋਨੀਆ ਮੜਕਨ ਨੇ ਦੱਸਿਆ ਕਿ ਇਸ ਕੀਰਤਨ ਮੰਡਲੀ ਵਲੋਂ ਹਰ ਸਾਲ ਸਾਵਣ ਵਿੱਚ 40 ਦਿਨ ਕੀਰਤਨ ਕਰਵਾਇਆ ਜਾਦਾ ਹੈ, ਇਸ ਵਾਰ ਵੀ ਇਹ ਲੜੀ 7 ਜੁਲਾਈ ਤੋ ਚੱਲ ਰਹੀ ਸੀ, ਜੋ ਸੰਪੰਨ ਹੋ ਗਈ ਹੈ। ਇਸ
ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਰਬਜੀਤ ਸਿੰਘ ਮੱਖਣ, ਸੁਖਰਾਜ ਸਿੰਘ ਰਾਜਾ,ਗੁਲਸ਼ਲ ਬੋਬੀ, ਦਵਿੰਦਰ ਭੱਟ ਆਦਿ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਖੀਰ ਪੁੜੇ ਆਦਿ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨਿੰਦਰ ਸ਼ਰਮਾਂ, ਜਸਵੰਤ ਕੌਰ, ਜਤਿੰਦਰ
ਕਾਕਾ, ਕੁਸਮ ਰਾਣੀ, ਬਿਮਲਾ ਵਰਮਾਂ ਅਤੇ ਜੋਤੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।