ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਮੀਤ ਪ੍ਰਧਾਨ ਵਿਸ਼ਾਲ ਕੰਬੋਜ ਤੇ ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਵੱਲੋਂ ਥਾਣਾ ਸਿਵਲ ਲਾਈਨ ਦੇ ਮਨ ਨਿਯੁਕਤ ਥਾਣਾ ਮੁਖੀ ਜਸਵਿੰਦਰ ਸਿੰਘ ਟਿਵਾਣਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਗਲਾ ਵੀ ਨਾਲ ਸੀ। ਇਸ ਮੌਕੇ ਪਰਵੀਤ ਕਥੂਰੀਆ ਵੱਲੋਂ ਥਾਣਾ ਮੁਖੀ ਨੂੰ ਇਲਾਕੇ ਨਾਲ ਸੰਬਧਤ ਮੁਸ਼ਕਲਾਂ ਨਾਲ ਜਾਣੂ ਕਰਵਾਇਆ ਗਿਆ। ਜਿਸ ਤੇ ਥਾਣਾ ਮੁਖੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਲਾਕੇ ਚ ਕਿਸੇ ਕਿਸਮ ਦਾ ਮਾੜਾ ਕੰਮ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਤੇ ਪੁਲਿਸ ਦੇ ਆਪਸੀ ਸਬੰਧ ਦੇ ਚੱਲਦਿਆਂ ਹੀ ਅਪਰਾਧਾਂ ਤੇ ਠੱਲ੍ਹ ਪਾਈ ਜਾ ਸਕਦੀ ਹੈ। ਜਿਸ ਕਰ ਕੇ ਲੋਕਾਂ ਨੂੰ ਪੁਲਿਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸਾਗਰ ਗ਼ੌਰ ਵੀ ਨਾਲ ਸੀ।
ਫ਼ੋਟੋ ਸ਼ਿਵ ਸੈਨਾ ਹਿੰਦੁਸਤਾਨ ਤੇ ਆਗੂ ਥਾਣਾ ਸਿਵਲ ਲਾਈਨ ਦੇ ਮੁਖੀ ਨੂੰ ਸਨਮਾਨਿਤ ਕਰਦੇ ਹੋਏ।