ਰਾਜਪੁਰਾ : ਰਾਜਪੁਰਾ ਦੇ ਬਾਰ ਰੂਮ ਵਿਖੇ ਬਾਰ ਐਸੋਸੀਏਸਨ ਦੇ ਪ੍ਰਧਾਨ ਬਲਵਿੰਦਰ ਸਿੰਘ ਚੈਹਿਲ ਦੀ ਪ੍ਰਧਾਨੀ ਹੇਠ ਇਕ ਵਿਸ਼ੇਸ ਮੀਟਿੰਗ ਹੋਈ,ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਵਕੀਲ ਭਾਈਚਾਰੇ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਵਕੀਲਾਂ ਦੀਆਂ ਮੰਗਾਂ ਨੰੁ ਲੈ ਕੇ 1 ਅਗਸਤ ਤੋ ਲੈ ਕੇ 7 ਅਗਸਤ ਤੱਕ ਹਫਤੇ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੇੈ।ਇਸ ਮੋਕੇ ਇਹ ਫੈਸਲਾ ਲਿਆ ਗਿਆ ਕਿ ਇਸ ਦੋਰਾਨ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀ ਹੋਵੇਗਾ।ਇਸ ਮੋਕੇ ਬਾਰ ਐਸੋਸੀਏਸਨ ਦੇ ਪ੍ਰਧਾਨ ਚੈਹਲ ਨੇ ਦੱਸਿਆ ਕਿ ਸਬ ਡਵੀਜਨਲ ਬਾਰ ਅੇੈਸੋਸੀਏਸ਼ਨਜ ਪੰਜਾਬ ਦੀ ਮੀਟਿੰਗ 15 ਜੁਲਾਈ ਨੂੰ ਨਾਭੇ ਬਾਰ ਰੂਮ ਵਿੱਚ ਹੋਈ ਸੀ।ਜਿਸ ਵਿੱਚ ਪੰਜਾਬ ਭਰ ਦੇ ਸਬ ਡਵੀਜਨ ਦੇ ਪ੍ਹਧਾਨ, ਸੈਕਟਰੀ ਅਤੇ ਹੋਰ ਆਹੁਦੇਦਾਰ ਸਾਮਲ ਹੋਏ ਸਨ।ਜਿਸ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ 31 ਜੁਲਾਈ ਤੱਕ ਮਾਨਯੋਗ ਚੀਫ ਜ਼ਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਮੁੱਖ ਮੰਤਰੀ ਪੰਜਾਬ ਨੂੰ ਵਕੀਲਾਂ ਦੀਆਂ ਜਨਹਿਤ ਮੰਗਾ ਜ਼ੋ ਕਿ ਆਮ ਲੋਕਾ ਦੀ ਭਲਾਈ ਲਈ ਹਨ ਬਾਰੇ ਗੱਲ ਬਾਤ ਕੀਤੀ ਜਾਵੇਗੀ ਅਤੇ ਜੇਕਰ ਉਨਾ ਦੀਆ ਇਹ ਮੰਗਾ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾ 1 ਅਗਸਤ ਤੋ 7 ਅਗਸਤ ਤੱਕ ਪੰਜਾਬ ਭਰ ਦੀਆਂ ਸਬ ਡਵੀਜਨਲ ਅਦਾਲਤਾਂ ਵਿੱਚ ਮੁਕੱਮਲ ਕੰਮ ਬੰਦ ਕਰ ਕੇ ਹੜਤਾਲ ਕੀਤੀ ਜਾਵੇਗੀ।ਇਸ ਮੋਕੇ ਸਿਮਰਤਪਾਲ ਸਿੰਘ ਸੈਕਟਰੀ ਬਾਰ ਐਸੋ:, ਲਾਇਬਰੇਰੀਅਨ ਗੀਤਾ ਭਾਰਤੀ, ਆਈ ਡੀ ਤਿਵਾੜੀ, ਜਗਜੀਤ ਸਿੰਘ ਸੰਧੂ , ਚੋ. ਕਰਮਜੀਤ ਸਿੰਘ , ਅਮਨਦੀਪ ਸਿੰਘ ਸੰਧੂ, ਅਸ਼ੋਕ ਸ਼ਰਮਾਂ , ਆਰ ਕੇ ਜ਼ੋਸ਼ੀ, ਕੁਲਵੰਤ ਸਿੰਘ ਬੈਹਣੀਵਾਲ , ਰਾਮ ਪਾਲ ਬਠੋਣੀਆਂ , ਚੋ. ਪਰਮਵੀਰ ਸਿੰਘ , ਆਸ਼ੂਤੋਸ਼ ਸ਼ਰਮਾਂ ਸਮੇਤ ਹੋਰ ਵਕੀਲ ਵੱਡੀ ਗਿਣਤੀ ਵਿਚ ਹਾਜਰ ਸਨ।