ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸ਼ੁਰੂ ਕੀਤੇ ਗਏ ਭਰਤੀ ਅਭਿਆਨ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਮੀਤ ਪ੍ਰਧਾਨ ਵਿਸ਼ਾਲ ਕੰਬੋਜ ਅਤੇ ਮਾਲਵਾ ਜੌਨ ਦੇ ਪ੍ਰਧਾਨ ਪਰਵੀਤ ਕਥੂਰੀਆ ਦੀ ਅਗਵਾਈ ਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਚ ਸ਼ਿਵ ਸੈਨਾ ਬਾਲ ਠਾਕਰੇ ਨੂੰ ਛੱਡ ਕੇ ਗੌਤਮ ਕੰਬੋਜ, ਰਤਨ ਦੀਪ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਹੋ ਗਏ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਮੁਖੀ ਪਵਨ ਕੁਮਾਰ ਗੁਪਤਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਾਰਿਆਂ ਨੂੰ ਸਿਰੋਪਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਸਮਾਗਮ ਚ ਗੌਤਮ ਕੰਬੋਜ ਦੇ ਨਾਲ ਨਾਲ ਵਿਪਨ, ਦੀਪਕ ਕੁਮਾਰ, ਪੰਕਜ ਸਿੰਗਲਾ, ਰਾਜੀਵ ਪਰਾਸ਼ਰ ਦੇ ਹੋਰ ਨੌਜਵਾਨਾਂ ਨੇ ਵੀ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਹੋਏ। ਇਸ ਮੌਕੇ ਪਰਵੀਤ ਕਥੂਰੀਆ ਵੱਲੋਂ ਉਨ੍ਹਾਂ ਨੂੰ ਦੋਸ਼ ਹਿਤ ਚ ਕੰਮ ਕਰਨ ਦੀ ਸੌਂ ਚੁਕਾਈ ਗਈ। ਇਸ ਮੌਕੇ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾ ਚ ਸ਼ਿਵ ਸੈਨਾ ਹਿੰਦੁਸਤਾਨ ਸੂਬੇ ਭਰ ਚ 30 ਸੀਟਾਂ ਤੇ ਚੋਣ ਲੜੇਗੀ ਤੇ ਹਿੰਦੂਆਂ ਦੇ ਹਿਤਾਂ ਦੀ ਗੱਲ ਨੂੰ ਸਾਹਮਣੇ ਲੈ ਕੇ ਆਵੇਗੀ।