ਸਾਂਸਦ ਨੇ ਕਿਹਾ ਭਗਵੰਤ ਮਾਨ ਤੋਂ ਆਉਂਦੀ ਸ਼ਰਾਬ ਦੀ ਬੋਅ, ਮੇਰੀ ਸੀਟ ਬਦਲੋ!……ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ‘ਤੇ ਸੰਸਦ ਵਿੱਚ ਸ਼ਰਾਬ ਪੀ ਕੇ ਆਉਣ ਦਾ ਇਲਜ਼ਾਮ ਲੱਗਾ ਹੈ। ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਹੀ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਲਾਇਆ ਹੈ।ਇੱਥੇ ਇਹ ਵੀ ਜਿਕਰਯੋਗ ਹੈ ਭਗਵੰਤ ਮਾਨ ਪਹਿਲਾਂ ਵੀ ਬਰਗਾੜੀ ਚ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਚ ਵੀ ਸ਼ਰਾਬ ਪੀ ਕੇ ਚੱਲਿਆ ਗਿਆ ਸੀ, ਅਤੇ ਅਨੇਕਾਂ ਹੋਰ ਵੀ ਸਬੂਤ ਹਨ,
ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਉਹ ਭਗਵੰਤ ਮਾਨ ਤੋਂ ਬਹੁਤ ਪ੍ਰੇਸ਼ਾਨ ਹਨ। ਸੰਸਦ ਵਿੱਚ ਉਨ੍ਹਾਂ ਦੀ ਸੀਟ ਭਗਵੰਤ ਮਾਨ ਦੇ ਨਾਲ ਹੈ। ਭਗਵੰਤ ਮਾਨ ਅਕਸਰ ਸ਼ਰਾਬ ਪੀ ਕੇ ਆਉਂਦੇ ਹਨ। ਇਸ ਲਈ ਉਨ੍ਹਾਂ ਤੋਂ ਬਹੁਤ ਮੁਸ਼ਕ ਆਉਂਦੀ ਹੈ।
ਖਾਲਸਾ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਸੀਟ ਬਦਲ ਦਿੱਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਉਹ ਬੜੇ ਸਮੇਂ ਤੋਂ ਪ੍ਰੇਸ਼ਾਨ ਹਨ। ਦਰਅਸਲ ਖਾਲਸਾ ਨੇ ਸਪੀਕਰ ਨੂੰ ਦਿੱਤੀ ਸ਼ਿਕਾਇਤ ਵਿੱਚ ਭਗਵੰਤ ਮਾਨ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ 495 ਨੰਬਰ ਸੀਟ ਬਦਲ ਦੇਣ ਕਿਉਂਕਿ ਨਾਲ ਵਾਲੀ ਸੀਟ ਤੋਂ ਬੜੀ ਮੁਸ਼ਕ ਆਉਂਦੀ ਹੈ। ਕਾਬਲੇਗੌਰ ਹੈ ਕਿ 496 ਨੰਬਰ ਸੀਟ ਭਗਵੰਤ ਮਾਨ ਦੀ ਹੈ।