ਫਤਹਿਗੜ ਸਾਹਿਬ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਸਿਵਰੇਜ ਪ੍ਰਜੈਕਟ ਕਾਰਨ ਸ਼ਹਿਰ ਨਿਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ, ਜਿਸ ਕਾਰਨ ਸ਼ਹਿਰ ਨਿਵਾਸੀਆਂ ਵਲੋਂ ਖੁਸ਼ੀ ਚ ਲੱਡੂ ਵੰਡੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਵਾਰਡ ਨੰਬਰ 5 ਅਮਨ ਕਲੋਨੀ ਸਰਹਿੰਦ ਵਿਖੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਿਵਰੇਜ ਦੇ ਲੇਬਲ ਦਾ ਜ਼ਾਇਜ਼ਾ ਲੈਣ ਪਹੁੰਚੇ, ਇਸ ਮੌਕੇ ਅਮਨ ਕਲੋਨੀ ਵਾਸੀਆ ਵਲੋਂ ਲੱਡੂ ਵੰਡੇ ਗਏ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਹਨਾਂ ਨੂੰ ਹਲਕਾ ਨਿਵਾਸੀਆਂ ਵਲੋਂ ਨੁਮਾਇੰਦਾ ਚੁਣਿਆ ਗਿਆ ਸੀ, ਜਿਸ ਕਾਰਨ ਉਹਨਾਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਜਿਨਾਂ ਚ ਸਾਢੇ 13 ਕਰੋੜ ਰੁਪਏ ਦਾ ਬਿਜਲੀ ਤਾਰਾਂ ਦਾ ਪ੍ਰਜੈਕਟ, ਸਾਢੇ 10 ਕਰੋੜ ਦਾ ਪੀਣ ਵਾਲੇ ਪਾਣੀ ਦਾ ਪ੍ਰਜੈਕਟ ਅਤੇ 78 ਕਰੋੜ ਰੁਪਏ ਦਾ ਸਿਵਰੇਜ ਪ੍ਰਜੈਕਟ ਮੁੱਖ ਹਨ। ਇਸ ਤੋ ਇਲਾਵਾ ਮਨਮੋਹਣ ਸਿੰਘ ਸਰਕਾਰ ਤੋ ਤਿੰਨ ਰੇਲ ਗੱਡੀਆਂ ਲਿਆਂਦੀਆਂ ਜਿਨਾਂ ਚ ਜੰਮੂ ਤਵੀ ਮਾਲਵਾ, ਅਕਾਲ ਤਖਤ ਅਤੇ ਜਨ ਸਤਾਬਦੀ ਦੇ ਨਾਮ ਸ਼ਾਮਿਲ ਹਨ। ਪੀਰ ਜੈਨ ਹਸਪਤਾਲ ਮਾਨਯੋਗ ਹਾਈਕੋਰਟ ਤੋ ਕੇਸ ਜਿੱਤ ਕੇ ਦੁਆਰਾ ਸੁਰੂ ਕਰਵਾਇਆ। ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਕੰਮਾਂ ਨੂੰ ਛੱਡ ਕੇ ਇੱਕ ਕੰਮ ਸੂਬਾ ਸਰਕਾਰ ਨੇ ਕਰਨ ਦਾ ਸੀ, ਉਹ ਸੀ ਬੱਸ ਅੱਡੇ ਦਾ ਕੰਮ। ਜੋ ਅੱਜ ਤੱਕ ਨਹੀ ਕੀਤਾ ਗਿਆ। ਜਿਸ ਕਾਰਨ ਸ਼ਹਿਰ ਨਿਵਾਸੀਆਂ ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਹਨਾ ਕਿਹਾ ਕਿ ਕੁਝ ਅਕਾਲੀ ਆਗੂ ਸੰਵਿਧਾਨਿਕ ਅਹੁੱਦਿਆਂ ਤੇ ਹੁੰਦੇ ਹੋਏ ਵੀ ਕਦੇ ਜਨਤਾ ਦੇ ਹੱਕ ਚ ਇੱਕ ਵੀ ਸ਼ਬਦ ਨਹੀ ਬੋਲੇ, ਪਰ ਹੁਣ ਜਦੋ ਇਹ ਪ੍ਰਜੈਕਟ ਲਿਆਂਦੇ ਗਏ ਤਾਂ ਫੋਕੀ ਵਾਹ ਵਾਹ ਖੱਟਣ ਨੂੰ ਫਿਰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕ ਹਿੱਤ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਦੀ ਰਹੀ ਹੈ, ਤੇ ਆਉਣ ਵਾਲੇ ਸਮੇਂ ਚ ਇਹਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾ ਅਖਿਰ ਚ ਸ਼ਹਿਰ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਕੌਸਲਰ ਗੁਲਸ਼ਨ ਰਾਏ ਬੌਬੀ, ਕੌਂਸਲਰ ਸੁੰਦਰ ਲਾਲ, ਗੁਰਪ੍ਰੀਤ ਸਿੰਘ, ਆਨੰਦ ਸਿੰਘ, ਰਾਜ ਸਿੰਘ, ਰਮੇਸ਼ ਕੁਮਾਰ ਸੋਨੂੰ, ਲਵਪ੍ਰੀਤ ਸਿੰਘ, ਕਰਨਵੀਰ ਸਿੰਘ, ਵਿਨੋਦ ਕੁਮਾਰ, ਮਨਦੀਪ ਸਿੰਗਲਾ ਭੀਮਾ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਹਰਚੰਦ ਸਿੰਘ, ਜਸਮੈਲ ਸਿੰਘ, ਕੁਲਜੀਤ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ ।