ਪਟਿਆਲਾ : ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ 20 ਅਤੇ 21 ਜੁਲਾਈ ਨੂੰ ਵਿਧਾਨ ਸਭਾ ਹਲਕਾ ਪਟਿਆਲਾ-2 (ਦਿਹਾਤੀ) ਦੇ ਸੰਗਤ ਦਰਸ਼ਨ ਕਰਨਗੇ। ਸੰਗਤ ਦਰਸ਼ਨਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ 20 ਜੁਲਾਈ ਨੂੰ ਸਵੇਰੇ 12.00 ਵਜੇ ਪਹਿਲਾ ਸੰਗਤ ਦਰਸ਼ਨ ਪਟਿਆਲਾ-ਸਰਹਿੰਦ ਰੋਡ ‘ਤੇ ਸਥਿਤ ਅਮਰ ਕਲਾਸਿਕ ਮੈਰਿਜ ਪੈਲੇਸ ਵਿਖੇ ਕਰਨਗੇ ਜਿੱਥੇ ਉਹ ਹਲਕਾ ਪਟਿਆਲਾ 2 (ਦਿਹਾਤੀ) ਵਿੱਚ ਪੈਂਦੇ ਪਟਿਆਲਾ ਬਲਾਕ ਦੇ 26 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਵੰਡ ਕਰਨਗੇ ਅਤੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਮੁੱਖ ਮੰਤਰੀ 20 ਜੁਲਾਈ ਨੂੰ ਹੀ ਬਾਅਦ ਦੁਪਹਿਰ 3.00 ਵਜੇ ਨਾਭਾ ਭਾਦਸੋਂ ਸੜਕ ‘ਤੇ ਪਿੰਡ ਕੈਦੂਪੁਰ ਨੇੜੇ ਪੈਂਦੇ ਖਟੜਾ ਪੈਲੇਸ ਵਿਖੇ ਹਲਕਾ ਪਟਿਆਲਾ 2 ਦੇ ਨਾਭਾ ਬਲਾਕ ‘ਚ ਪੈਂਦੇ 31 ਪਿੰਡਾਂ ਦਾ ਸੰਗਤ ਦਰਸ਼ਨ ਕਰਨਗੇ।
ਸ਼੍ਰੀ ਰਾਮਵੀਰ ਨੇ ਦੱਸਿਆ ਕਿ ਉਪ ਮੁੱਖ ਮੰਤਰੀ 21 ਜੁਲਾਈ ਨੂੰ ਸਵੇਰੇ 12.00 ਵਜੇ ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਪਾਮਕੋਰਟ ਮੈਰਿਜ ਪੈਲੇਸ ਵਿਖੇ ਪਟਿਆਲਾ-2 ਦੇ ਵਾਰਡ ਨੰ: 14 ਤੋਂ 22, 27, ਅਰਬਨ ਅਸਟੇਟ ਅਤੇ ਪੰਜਾਬੀ ਯੂਨੀਵਰਸਿਟੀ ਇਲਾਕਿਆਂ ਲਈ ਸੰਗਤ ਦਰਸ਼ਨ ਕਰਨਗੇ ਅਤੇ ਇਸੇ ਦਿਨ ਬਾਅਦ ਦੁਪਹਿਰ 3.00 ਵਜੇ ਬਹਾਵਲਪੁਰ ਪੈਲੇਸ ਵਿਖੇ ਵਾਰਡ ਨੰ: 2 ਤੋਂ 13 ਤੱਕ ਦਾ ਸੰਗਤ ਦਰਸ਼ਨ ਕਰਨਗੇ। ਉਹਨਾਂ ਦੱਸਿਆ ਕਿ ਇਹਨਾਂ ਸੰਗਤ ਦਰਸ਼ਨਾਂ ਦੌਰਾਨ ਉਪ ਮੁੱਖ ਮੰਤਰੀ ਜਿੱਥੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਵੰਡ ਕਰਨਗੇ, ਉੱਥੇ ਹੀ ਇੱਥੋਂ ਦੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਵੀ ਸੁਣਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਰਡ ਨੰ: 4 ਵਿੱਚ ਜਿਮਨੀ ਚੋਣ ਹੋਣ ਕਾਰਨ ਇਸ ਨੂੰ ਸੰਗਤ ਦਰਸ਼ਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 20 ਜੁਲਾਈ ਨੂੰ ਅਮਰ ਕਲਾਸਿਕ ਵਿਖੇ ਪਟਿਆਲਾ ਬਲਾਕ ਦੇ ਜਿਹਨਾਂ 26 ਪਿੰਡਾਂ ਦਾ ਸੰਗਤ ਦਰਸ਼ਨ ਹੋਣਾ ਹੈ ਉਹਨਾਂ ਵਿੱਚ ਰੋੜਗੜ੍ਹ, ਹਰਦਾਸਪੁਰ, ਕਰਮਗੜ੍ਹ, ਫਰੀਦਪੁਰ, ਮਿਰਜਾਪੁਰ, ਜੱਸੋਵਾਲ, ਬਾਬੂ ਸਿੰਘ ਕਲੋਨੀ, ਬਾਰਨ, ਰੌਂਗਲਾ, ਸਿੱਧੂਵਾਲ, ਸਿਊਣਾ, ਮਾਜਰੀ ਅਕਾਲੀਆਂ, ਅਮਾਮਪੁਰ, ਕਸਿਆਣਾ, ਫਤਹਿਪੁਰ, ਬਖਸ਼ੀਵਾਲਾ, ਨੰਦਪੁਰਕੇਸ਼ੋ, ਰਣਜੀਤ ਨਗਰ, ਹਿਰਦੈਪੁਰ, ਕਾਲਵਾ, ਫੱਗਣ ਮਾਜਰਾ, ਚਲੈਲਾ, ਲਚਕਾਣੀ, ਲੰਗ ਅਤੇ ਕਾਠਮੱਠੀ ਸ਼ਾਮਲ ਹਨ। ਜਦ ਕਿ ਇਸੇ ਦਿਨ ਬਾਅਦ ਦੁਪਹਿਰ ਨਾਭਾ-ਭਾਦਸੋਂ ਰੋਡ ‘ਤੇ ਸਥਿਤ ਖੱਟੜਾ ਪੈਲੇਸ ਵਿਖੇ ਵਿਧਾਨ ਸਭਾ ਹਲਕਾ ਪਟਿਆਲਾ-2 ਵਿੱਚ ਪੈਂਦੇ ਨਾਭਾ ਬਲਾਕ ਦੇ ਜਿਹਨਾਂ 31 ਪਿੰਡਾਂ ਦਾ ਸੰਗਤ ਦਰਸ਼ਨ ਹੋਣਾ ਹੈ ਉਹਨਾਂ ਵਿੱਚ ਇੱਛੇਵਾਲ, ਰੋਹਟੀ ਛੰਨਾਂ, ਰੋਹਟਾ, ਮੰਡੋੜ, ਰਾਮਗੜ੍ਹ ਛੰਨਾਂ, ਕੈਦੂਪੁਰ, ਕਿਸ਼ਨਗੜ੍ਹ, ਰੋਹਟੀ ਮੌੜਾਂ, ਕਨਸੂਹਾ ਕਲਾਂ, ਪੇਧਨ, ਧੰਗੇੜਾ, ਬਸਤਾ ਸਿੰਘ, ਬਸਤਾ ਸਿੰਘ, ਖੁਰਦ, ਲਲੇਡਾ, ਰੋਹਟੀ ਖਾਸ, ਹਿਆਣਾ, ਅਜਨੌਦਾ ਖੁਰਦ, ਅਜਨੌਦਾ ਕਲਾਂ, ਪੇਧਨੀ, ਘਮਰੌਦਾ, ਆਲੋਵਾਲ, ਸਿੰਬੜੋ, ਧਨੌਰੀ, ਧਨੌਰਾ, ਦੰਦਰਾਲਾ ਖਰੌੜ, ਹਿਆਣਾ ਕਲਾਂ, ਸ਼ਾਮਲਾ, ਲੁਬਾਣਾ ਮਾਡਲ ਟਾਊਨ, ਲੁਬਾਣਾ ਟੇਕੂ ਅਤੇ ਲੁਬਾਣਾ ਕਰਮੂ ਸ਼ਾਮਲ ਹਨ। ਅੱਜ ਦੀ ਮੀਟਿੰਗ ਵਿੱਚ ਏ.ਡੀ.ਸੀ. (ਜਨਰਲ) ਸ਼੍ਰੀ ਮੋਹਿੰਦਰਪਾਲ, ਏ.ਡੀ.ਸੀ.(ਵਿਕਾਸ) ਸ਼੍ਰੀ ਕੁਮਾਰ ਸੌਰਵ ਰਾਜ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਪਰਮਿੰਦਰ ਸਿੰਘ ਗਿੱਲ, ਐਸ.ਡੀ.ਐਮ.ਪਟਿਆਲਾ ਸ਼ੀ੍ਰ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ. ਨਾਭਾ ਡਾ: ਸਿਮਰਪ੍ਰੀਤ ਕੌਰ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।