ਫਤਹਿਗੜ ਸਾਹਿਬ :ਪੰਜਾਬ ਮਾਮਲਿਆ ਦੀ ਇੰਚਾਰਜ ਬਣਨ ਤੋ ਬਾਅਦ ਆਸ਼ਾ ਕੁਮਾਰੀ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ ਨਤਮਸਤਕ ਪਹਿਲੀ ਵਾਰ ਨਤਮਸਤਕ ਹੋਏ। ਇਸ ਮੌਕੇ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜ਼ਿਆਦਾ ਕੁੱਝ ਨਾ ਬੋਲਦਿਆਂ ਸਿਰਫ ਇਹ ਕਿਹਾ ਕਿ ਉਹਨਾ ਨੇ 2017 ਚੋਣਾਂ ਦੀ ਤਿਆਰੀ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਤੋ ਕਰ ਦਿੱਤੀ ਹੈ ਅਤੇ ਚੋਣਾਂ ਜਿੱਤਣ ਤੋ ਬਾਅਦ ਉਹ ਇੱਕ ਵਾਰ ਜਰੂਰ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ ਨਤਮਸਤਕ ਹੋਣ ਆਉਣਗੇ। ਇਸ ਮੌਕੇ ਉਨਾ ਨਾਲ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਕੁਲ ਹਿੰਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲ, ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਮੈਂਬਰ ਪਾਰਲੀਮੈਂਟ ਵਜਿੰਦਰ ਸਿੰਗਲਾ, ਜਿਲਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਲਖਵੀਰ ਸਿੰਘ ਲੱਖਾ, ਡਾ ਹਰਜੋਤ ਕਮਲ, ਗੁਰਪ੍ਰੀਤ ਸਿੰਘ ਜੀ ਪੀ, ਬਲਾਕ ਗੋਬਿੰਦਗੜ• ਦੇ ਪ੍ਰਧਾਨ ਰਾਜਿੰਦਰ ਬਿੱਟੂ, ਭੁਪਿੰਦਰ ਸਿੰਘ, ਗਗਨਦੀਪ ਸਿੰਘ ਗੁਰਾਇਆ, ਬਰਿੰਦਰ ਸਿੰਘ ਭੰਗੂ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।