ਫਤਹਿਗੜ ਸਾਹਿਬ,: ਝੋਨੇ ਦੀ ਲਵਾਈ ਦੇ ਲਈ ਸਰਕਾਰ ਵੱਲੇ ਕਿਸਾਨਾ ਨੂੰ 8 ਘੰਟੇ ਬਿਜਲੀ ਨਾ ਮਿਲਨ ਤੇ ਵੱਖ ਵੱਖ ਪਿੰਡਾ ਦੇ ਕਿਸਾਨਾ ਨੇ ਪਿੰਡ ਬਹਾਦਰਗੜ• ਨੇੜੇ ਸਰਹਿੰਦ ਬੱਸੀ ਰੋੜ ਜਾਂਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ ਨਾਅਰੇਰਾਜੀ ਕੀਤੀ ਗਈ। ਧਰਨੇ ਨੂੰ ਸਬੰਧਨ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਝੇਨੇ ਦੀ ਲਵਾਈ ਅਤੇ ਸਿਚਾਈ ਦੇ ਲਈ 8 ਘੰਟੇ ਬਿਜਲੀ ਦੇਨ ਦਾ ਵਾਅਦਾ ਕੀਤਾ ਸੀ। ਪੰਤੂ ਸੀਜਨ ਸੁਰੂਆਤ ਹੈ ਅਤੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਦੀ ਫੂਕ ਨਿਕਲ ਗਈ ਹੈ। ਉਨ ਕਿਹਾ ਕਿ ਇਕ ਪਾਸੇ ਸਰਕਾਰ ਬਿਜਲੀ ਸਰਪਲਸ ਹੋਣ ਦੇ ਦਾਅਵੇ ਕਰ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ ਉਥੇ ਦੁਜੇ ਪਾਸੇ 8 ਘੰਟੇ ਬਿਜਲੀ ਸਪਲਾਈ ਦੇਣ ਵਿਚ ਨਾਮਕਾਮ ਸਾਬਤ ਹੋਈ ਹੈ । ਕਿਸਾਨਾ ਨੇ ਮੰਗ ਕਰਦੇ ਹੋਏ ਕਿਹਾ ਕਿ 8 ਘੰਟੇ ਬਿਜਲੀ ਰੋਜਨਾ ਦਿੱਤੀ ਜਾਵੇ ਅਤੇ ਪਿਛਲੇ ਬਿਜਲੀ ਜੋ ਕੱਟੀ ਹੈ ਉਹ ਪੂਰੀ ਕੀਤੀ ਜਾਵੇ ਤਾ ਜੋ ਆਪਣੀ ਫਸਲ ਬਚਾ ਸਕਣ। ਰੋਡ ਜਾਂਮ ਅਤੇ ਪ੍ਰਰਦਰਸ਼ ਨੂੰ ਦੇਖਦੇ ਹੋਏ ਐਸਡੀਐਮ ਬੱਸੀ ਸੁਖਦੇਵ ਸਿੰਘ ਮਾਹਲ ਵੀ ਮੋਕੇ ਤੇ ਪਹੁੰਚੇ। ਕਿਸਾਨਾ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦੇਕੇ ਜਾਂਮ ਖਲਵਾਇਆ ਗਿਆ। ਇਸ ਮੋਕੇ ਸਰਪੰਚ ਹਰਭਿੰਦਰ ਸਿੰਘ, ਲਖਵੀਰ ਸਿੰਘ, ਸਰਪੰਚ ਸੰਦੀਪ, ਬਲਦੇਵ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਜੰਗ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਬਿੱਟੂ, ਰੁਪਿੰਦਰ ਹੈਪੀ ਆਦਿ ਮੌਜੂਦ ਸਨ।