ਰਾਜਪੁਰਾ : ਪੰਜਾਬ ਦੇ ਹਰ ਨੌਜਵਾਨ ਨੂੰ ਹੁਨਰਮੰਦ ਬਣਾਉਣ ਦੀ ਪੰਜਾਬ ਸਰਕਾਰ ਦੀ ਨੀਤੀ ਦੇ ਤਹਿਤ ਚੱਲ ਰਹੀ ‘ਸਕਿਲ ਪੰਜਾਬ ਮੁਹਿੰਮ’ ਦੇ ਤਹਿਤ ਸਰਕਾਰੀ ਆਈ. ਟੀ. ਆਈ. ਰਾਜਪੁਰਾ ’ਚ ਐਡਵਾਂਸ ਵੈਲਡਿੰਗ ਵਰਕਸ਼ਾਪ ਦਾ ਉਦਘਾਟਨ ਅੱਜ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਐਮ. ਪੀ. ਸਿੰਘ ਨੇ ਕੀਤਾ ਹੈ।
ਸਰਕਾਰੀ ਆਈ. ਟੀ. ਆਈ. ਨੂੰ ਅਲਟਰਾ ਮਾਡਰਨ ਸਹੂਲਤਾਂ ਵਾਲਾ ਇਹ ਐਡਵਾਂਸ ਵੈਲਡਿੰਗ ਵਰਕਸ਼ਾਪ ਬਹੁ ਕੋਮੀ ਕੰਪਨੀ ਐਲ. ਐਂਡ ਟੀ. ਦੀ ਸਹਾਇਕ ਕੰਪਨੀ ਨਾਭਾ ਪਾਵਰ ਲਿਮਿਟਡ ਨੇ ਤਿਆਰ ਕਰਕੇ ਦਿੱਤਾ ਹੈ।ਇਹ ਕੰਪਨੀ ਰਾਜਪੁਰਾ ਦੇ ਨੇੜੇ 1320 ਮੈਗਾਵਾਟ ਦਾ ਥਰਮਲ ਪਾਵਰ ਪਲਾਂਟ ਚਲਾ ਰਹੀ ਹੈ।ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਗੁਪਤਾ, ਐਸ. ਡੀ. ਐਮ. ਰਾਜਪੁਰਾ ਸ਼੍ਰੀ ਵਿਕਰਮਜੀਤ ਸਿੰਘ ਸ਼ੇਰਗਿੱਲ, ਨੇੜੇ ਦੀਆਂ ਹੋਰ ਕਈ ਆਈ. ਟੀ. ਆਈਜ. ਦੇ ਪਿ੍ਰੰਸੀਪਲ ਅਤੇ ਸਨਅਤਕਾਰਾਂ ਦੇ ਨੁਮਾਇੰਦੇ ਵੀ ਮੌਜੂਦ ਸਨ।