ਰਾਜਪੁਰਾ : ਰਾਜਪੁਰਾ ਦੇ ਗਣੇਸ਼ ਨਗਰ ਵਿਖੇ ਬੀਤੀ ਰਾਤ ਇਕ ਟਾਵਰ ਕੰਪਨੀ ਵੱਲੋਂ ਲਗਭਗ ਡੇਢ ਵਜੇ ਦੇ ਕਰੀਬ ਮੁਹੱਲੇ ਵਿਚ ਇਕ ਮੰਕਾਨ ਦੀਆ ਦੀਵਾਰਾ ਮਸੀਨ ਨਾਲ ਤੋੜ ਕੇ ਟਾਵਰ ਲਗਾਉਣ ਲਈ ਕੰਮ ਸੁਰੂ ਕਰ ਦਿੱਤਾ ਗਿਆ ਸੀ।ਜਿਸ ਤੇ ਮਹੁੱਲਾ ਨਿਵਾਸੀਆ ਨੂੰ ਰੋਲਾ ਰੱਪਾ ਸੁਣ ਕੇ ਜਾਗ ਆ ਗਈ ਅਤੇ ਉਨਾ ਨੇ ਉਕਤ ਟਾਵਰ ਲਾਉਣ ਵਾਲਿਆ ਨੂੰ ਰੋਕ ਦਿੱਤਾ ਗਿਆ।ਜਿਸ ਤੇ ਅੱਜ ਉਕਤ ਟਾਵਰ ਕੰਪਨੀ ਦਾ ਇਕ ਅਧਿਕਾਰੀ ਗਣੇਸ਼ ਨਗਰ ਵਿਖੇ ਆਇਆ ਅਤੇ ਉਸ ਨੂੰ ਮੁਹੱਲੇ ਨਿਵਾਸੀਆ ਵੱਲੋ ਘੇਰ ਲਿਆ ਗਿਆ ਉਕਤ ਮੁਹੱਲਾਂ ਨਿਵਾਸੀਆ ਨੇ ਉਕਤ ਅਧਿਕਾਰੀ ਨੂੰ ਚੇਤਾਵਨੀ ਦਿੱਤੀ ਕਿ ਟਾਵਰ ਲਾਉਣ ਦਾ ਕੰਮ ਤੁਰੰਤ ਬੰਦ ਕਰ ਦਿੱਤਾ ਜਾਵੇ ਕਿਉਕਿ ਇਸ ਟਾਵਰ ਲੱਗਣ ਨਾਲ ਬੱਚਿਆ , ਬਜੂਰਗਾ ਅਤੇ ਗਰਭਬਤੀ ਔਰਤਾਂ ਤੇ ਇਸ ਦੀਆ ਤਰੰਗਾਂ ਕਾਰਨ ਕਾਫੀ ਮਾੜਾ ਅਸਰ ਪੈਂਦਾ ਹੈ ਜੋ ਬਰਦਾਸਤ ਨਹੀ ਕੀਤਾ ਜਾਵੇਗਾ।ਇਸ ਮੋਕੇ ਬਲਵੀਰ ਕੌਰ ਸੰਧੁ ਕੌਸਲਰ ਵਾਰਡ 22, ਗੁਰਪ੍ਰੀਤ ਸਿੰਘ ਸੰਧੂ,ਪਰਮਜੀਤ ਕੌਰ, ਬਲਵਿੰਦਰ ਸਿੰਘ,ਤਰਲੋਚਨ ਸਿੰਘ ਤੋਚਾ, ਪਰਮਜੀਤ ਪੰਮੀ .ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰੇਸ਼ ਕੁਮਾਰ ਵਿਜੈ ਕੁਮਾਰ ਸ਼ਰਮਾ ਸਮੇਤ ਹੋਰ ਮੁਹੱਲਾ ਨਿਵਾਸੀ ਮੋਜੂਦ ਸਨ।