ਗੋਨਿਆਣਾ, : ਪੰਜਾਬੀ ਗਾਇਕ ਹਰਭਜਨ ਮਾਨ ਦੇ ਪੂਜਨੀਕ ਪਿਤਾ ਹਰਨੇਕ ਸਿੰਘ ਮਾਨ (82) ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ 10 ਵਜੇ ਉਨ੍ਹਾਂ ਦੇ ਜੱਦੀ ਪਿੰਡ ਖੇਮੂਆਣਾ (ਬਠਿੰਡਾ) ਦੇ ਸ਼ਮਸਾਨ ਘਾਟ ਵਿਖੇ ਕੀਤਾ ਗਿਆ | ਹਰਨੇਕ ਸਿੰਘ ਮਾਨ ਦੀ ਚਿਤਾ ਨੂੰ ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਸਾਂਝੇ ਰੂਪ ਵਿਚ ਕੀਤੀ | ਇਸ ਮੌਕੇ ਇਲਾਕੇ ਅਤੇ ਦੂਰ-ਨੇੜਿਓ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਗੀਤਕਾਰਾਂ, ਗਾਇਕ ਅਤੇ ਗਾਇਕਾਵਾਂ ਨੇ ਇਸ ਦੁੱਖ ਦੀ ਘੜੀ ਵਿਚ ਹਰਭਜਨ ਮਾਨ, ਗੁਰਸੇਵਕ ਮਾਨ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਦਰਸ਼ਨ ਸਿੰਘ ਕੋਟਫੱਤਾ ਵਿਧਾਇਕ ਦਿਹਾਤੀ ਬਠਿੰਡਾ ਅਤੇ ਇੰਚਾਰਜ ਹਲਕਾ ਭੁੱਚੋ, ਬਲਕਾਰ ਸਿੰਘ ਬਰਾੜ ਗੋਨਿਆਣਾ, ਰਾਜਿੰਦਰਪਾਲ ਰਿੰਕੂ ਸਰਪੰਚ ਖੇਮੂਆਣਾ, ਬਲਬੀਰ ਸਿੰਘ ਸਾਬਕਾ ਸਰਪੰਚ, ਭਗਵਾਨ ਸਿੰਘ ਸਾਬਕਾ ਚੇਅਰਮੈਨ, ਅਜਾਇਬ ਸਿੰਘ ਭੱਟੀ ਕਾਂਗਰਸੀ ਵਿਧਾਇਕ ਹਲਕਾ ਭੁੱਚੋ, ਅਵਤਾਰ ਸਿੰਘ ਗੋਨਿਆਣਾ, ਪਾਲ ਸਿੰਘ ਜੰਡਾਂਵਾਲਾ, ਪੱਪੂ ਬਰਾੜ, ਲਖਵਿੰਦਰ ਸਿੰਘ ਲੱਖਾ ਕਾਂਗਰਸੀ ਆਗੂ, ਸੁੱਚਾ ਸਿੰਘ ਛੋਟੇਪੁਰ ਕਨਵੀਨਰ ਆਮ ਆਦਮੀ ਪਾਰਟੀ, ਹਰਦੇਵ ਅਰਸ਼ੀ ਸਕੱਤਰ ਪੰਜਾਬ ਸੀ. ਪੀ. ਆਈ, ਹਰਦੀਪ ਸਿੰਘ ਕਿੰਗਰਾ, ਅਮਰਜੀਤ ਸਿੰਘ ਭੁੱਲਰ, ਅਵਤਾਰ ਸਿੰਘ ਭੁੱਲਰ, ਕੁਲਵੰਤ ਸਿੰਘ ਦੰਦੀਵਾਲ, ਗਿੱਲ ਸੁਰਜੀਤ ਗੀਤਕਾਰ, ਭਿੰਦਰ ਡੱਬਵਾਲੀ ਗੀਤਕਾਰ, ਜਸਵੀਰ ਸਿੰਘ ਗਰੇਵਾਲ ਪ੍ਰਧਾਨ ਜੱਸੋਵਾਲ ਯਾਦਗਾਰੀ ਫਾਊਡੇਂਸ਼ਨ ਪ੍ਰੋ. ਮੋਹਨ ਸਿੰਘ ਮੇਲਾ, ਹਰਦੇਵ ਮਾਹੀਨੰਗਲ ਗਾਇਕ, ਗੁਰਬਿੰਦਰ ਬਰਾੜ ਗਾਇਕ, ਪ੍ਰਕਾਸ਼ ਸਰਾਂ, ਮਨਪ੍ਰੀਤ ਟਿਵਾਣਾ, ਰਾਜਿੰਦਰ ਗਰੇਵਾਲ, ਵੀਰ ਦਵਿੰਦਰ ਗਾਇਕ, ਹਰਿੰਦਰ ਸੰਧੂ ਗਾਇਕ, ਹਰਪ੍ਰੀਤ ਹੈਰੀ, ਇੰਦਰਜੀਤ ਸਿੰਘ, ਪ੍ਰੀਤ ਕੰਵਲ ਗੀਤਕਾਰ, ਦਿਲਬਾਗ ਚਾਹਿਲ, ਕੁਲਵਿੰਦਰ ਕੰਵਲ, ਖ਼ੁਸਵਿੰਦਰ ਜੀਦਾ ਗੀਤਕਾਰ, ਗੁਰਨੈਬ ਸਿੰਘ ਨੰਬਰਦਾਰ ਜੀਦਾ ਸਮੇਤ ਅਨੇਕਾਂ ਬੁੱਧੀਜੀਵੀਆਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕਰਕੇ ਆਪਣੀ-ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਪਰਿਵਾਰਿਕ ਸੂਤਰਾਂ ਅਨੁਸਾਰ ਹਰਨੇਕ ਸਿੰਘ ਮਾਨ ਦੀਆਂ ਅਸਥੀਆਂ ਚੁੱਗਣ ਦੀ ਰਸਮ 9 ਜੂਨ ਨੂੰ ਸਵੇਰੇ 8 ਵਜੇ ਹੋਵੇਗੀ |