ਰਾਜਪੁਰਾ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਪੰਜਾਬ ਨਿਵੇਸ ਦਾ ਸੁਪਨਾ ਉਸ ਵੇਲੇ ਸਾਕਾਰ ਹੋਇਆ ਜਦੋਂ ਦੇਸ਼ ਦੀ ਸਾਈਕਲ ਇੰਡਸਟਰੀ ਦੇ ਸਭ ਤੋਂ ਵੱਡੇ ਸਨਅਤੀ ਗਰੁੱਪ ਮੂਰੁਗੱਪਾ ਗਰੁੱਪ ਨੇ ਰਾਜਪੁਰਾ ਨੇੜੇ ਸੰਭੂ ਘਨੌਰ ਸੜਕ ’ਤੇ ਪੈਂਦੇ ਪਿੰਡ ਸਧਾਰਸੀ ਵਿਖੇ ਕਰੀਬ 105 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਰਕਬੇ ਵਿੱਚ ਸਾਲਾਨਾ 30 ਲੱਖ ਸਾਈਕਲ ਤਿਆਰ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਟੀ.ਆਈ. ਸਾਈਕਲ ਕਾਰਖਾਨੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਰਮਨ ਦੀ ਤਕਨਾਲੋਜੀ ਨਾਲ ਬਣੇ ਇਸ ਅਤੀ ਆਧੁਨਿਕ ਕਾਰਖਾਨੇ ਦਾ ਉਦਘਾਟਨ ਅੱਜ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ।ਪੁੱਜੇ ਉਹਨਾਂ ਪ੍ਰਮੁੱਖ ਸਨਅਤਕਾਰਾਂ ਵਿੱਚੋਂ ਐਟਲਸ ਗਰੁੱਪ ਦੇ ਚੇਅਰਮੈਨ ਸ਼੍ਰੀ ਹਰੀਸ਼ ਕਪੂਰ, ਹੀਰੋ ਗਰੁੱਪ ਦੇ ਚੇਅਰਮੈਨ ਸ਼੍ਰੀ ਪੰਕਜ ਮੁੰਜਾਲ, ਏਵਨ ਗਰੁੱਪ ਦੇ ਸ਼੍ਰੀ ਓਕਾਰ ਸਿੰਘ ਪਾਹਵਾ, ਸਾਬਕਾ ਮੰਤਰੀ ਸ਼੍ਰੀ ਅਜਾਇਬ ਸਿੰਘ ਮੁਖਮੈਲਪੁਰ, ਸਾਬਕਾ ਮੁੱਖ ਸੰਸਦੀ ਸਕੱਤਰ ਸ਼੍ਰੀ ਰਾਜ ਖੁਰਾਣਾ, ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਜਸਮੇਰ ਸਿੰਘ ਲਾਛੜੂ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਦੇਸ਼ ਵਿਦੇਸ਼ ਤੋਂ ਪੁੱਜੇ ਸਾਈਕਲ ਸਨਅਤ ਦੇ ਕਈ ਪ੍ਰਮੁੱਖ ਸਨਅਤਕਾਰ ਵੀ ਹਾਜ਼ਰ ਸਨ।