ਫਤਹਿਗੜ੍ਹ ਸਾਹਿਬ : ਪਿੰਡ ਤਲਾਣੀਆ ਹਲਕਾ ਫਤਹਿਗੜ੍ਹ ਸਾਹਿਬ ਵਿਖੇ ਸਰਦਾਰ ਅਰਮਾਓ ਸਿੰਘ ਬਾਠ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਫਾਇਨਲ ਮੈਚ ਵਿੱਚ ਬਸੀ ਨੇ ਤਲਾਣੀਆ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ।ਇਸ ਦੌਰਾਨ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਉਹਨਾਂ ਨਾਲ ਰਮੇਸ਼ਵਰ ਦਾਸ ਨੇਤਾ ਜੀ,ਇਕਬਾਲ ਸਿੰਘ ਮਾਨ,ਚੰਦਰ ਪ੍ਰਕਾਸ਼ ਮਾਨ,ਮਾਸਟਰ ਜੀਤ ਸਿੰਘ,ਸਹਿਬਾਜ ਸਿੰਘ ਨਾਗਰਾ,ਰਾਣਾ ਰਾਮ,ਮੇਜਰ ਸਿੰਘ,ਰਤਨ ਸਿੰਘ,ਵਿਸਾਖੀ ਰਾਮ,ਮਨਜੀਤ ਬਾਜਵਾ,ਜੱਗੀ ਬਾਜਵਾ,ਬੂਟਾ ਸਿੰਘ,ਕੁਲਵਿੰਦਰ ਸਿੰਘ ਕਿੰਦਾ ਅਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ।