ਪਟਿਆਲਾ,: ਭਾਰਤ ਦੀ ਮਾਨਯੋਗ ਸਰਵ ਉੱਚ ਅਦਾਲਤ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਰਜਿੰਦਰਾ ਹਸਪਤਾਲ ਵਿੱਚ ਨਿਰਮਾਣ ਅਧੀਨ ਪਰੋਜੈਕਟ ਦਾ ਦੌਰਾ ਕੀਤਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਸ਼੍ ਆਸੀਸ਼ ਕੁਮਾਰ ਬਾਂਸਲ ਨੇ ਲੇਬਰ ਇੰਸਪੈਕਟਰ ਸ਼੍ ਅਰੁਣ ਕੁਮਾਰ ਦੇ ਨਾਲ ਰਜਿੰਦਰਾ ਹਸਪਤਾਲ ਵਿੱਚ ਚੱਲ ਰਹੇ ਪਰੋਜੈਕਟ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਵਿੱਚ ਚੱਲ ਰਹੇ ਵੱਖ-ਵੱਖ ਨਿਰਮਾਣ ਕਾਰਜਾਂ ਦਾ ਦੌਰਾ ਕੀਤਾ ਅਤੇ ਠੇਕੇਦਾਰ ਅਤੇ ਮਜਦੂਰਾਂ ਨੂੰ ਭਵਨ ਅਤੇ ਅਨੇਕਾਂ ਨਿਰਮਾਣ ਕਾਰਜ ਅਧਿਨਿਯਮ 1996 ਤਹਿਤ ਪੰਜੀਕਰਨ ਕਰਵਾਉਣ ਤੋਂ ਬਾਅਦ ਮਿਲਣ ਵਾਲੇ ਲਾਭਾਂ ਬਾਰੇ ਵੀ ਦੱਸਿਆ,ਨਾਲ ਹੀ ਉਹਨਾਂ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਮਜਦੂਰਾਂ ਦੀ ਰਜਿਸਟਰੇਸ਼ਨ 10 ਦਿਨਾਂ ਦੇ ਅੰਦਰ ਅੰਦਰ ਕਰਵਾਉਣ। ਸ਼੍ ਬਾਂਸਲ ਨੇ ਮਜਦੂਰਾਂ ਨੂੰ ਕਿਹਾ ਕਿ ਜੇਕਰ ਉਹਨਾਂ ਦੇ ਪੰਜੀਕਰਨ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਕਾਨੂੰਨੀ ਅਥਾਰਟੀ ਦੇ ਸਕੱਤਰ ਦੇ ਦਫ਼ਤਰ ‘ਚ ਉਹਨਾਂ ਨੂੰ ਮਿਲ ਸਕਦੇ ਹਨ ਜਾਂ ਟੋਲ ਫਰੀ ਨੰਬਰ 1968 ‘ਤੇ ਵੀ ਸੰਪਰਕ ਕਰ ਸਕਦੇ ਹਨ।