ਸਮਾਣਾ (ਪਟਿਆਲਾ), :ਪੀ.ਟੀ.ਸੀ. ਦੇ ਕੈਮਰਾਮੈਨ ਸ਼੍ ਰਵਿੰਦਰ ਕੌਸ਼ਿਕ ਜਿਹਨਾਂ ਦੀ ਪਿਛਲੇ ਦਿਨੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ ਸੀ ਦੇ ਪਰਿਵਾਰ ਨਾਲ ਅੱਜ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।
ਸ਼੍ ਰੱਖੜਾ ਨੇ ਕਿਹਾ ਕਿ ਸ੍ ਰਵਿੰਦਰ ਕੌਸ਼ਿਕ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਪੱਤਰਕਾਰ ਸਨ ਅਤੇ ਉਹਨਾਂ ਦੀ ਮੌਤ ਕਾਰਨ ਪਿਆ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਵ: ਸ਼੍ ਰਵਿੰਦਰ ਕੌਸ਼ਿਕ ਦੀ ਧਰਮ ਪਤਨੀ ਸ਼੍ਮਤੀ ਕੀਰਤੀ ਦੇਵੀ, ਬੇਟਾ ਸ਼੍ ਰੋਹਿਨ ਕੌਸ਼ਿਕ ਅਤੇ ਵੱਡਾ ਭਰਾ ਸ਼੍ ਪ੍ਸ਼ੋਤਮ ਕੌਸ਼ਿਕ, ਡਿਪਟੀ ਕਮਿਸ਼ਨਰ ਸ਼੍ ਰਾਮਵੀਰ ਸਿੰਘ, ਐਸ.ਡੀ.ਐਮ. ਸਮਾਣਾ ਸ਼੍ ਅਮਰੇਸ਼ਵਰ ਸਿੰਘ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸ਼੍ ਬਲਵਿੰਦਰ ਸਿੰਘ ਦਾਨੀਪੁਰ, ਡੀ.ਐਸ.ਪੀ. ਸ਼੍ ਸੁਖਦੇਵ ਸਿੰਘ ਵਿਰਕ , ਪੱਤਰਕਾਰ ਭਾਈਚਾਰਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।