ਪਟਿਆਲਾ, :ਪਟਿਆਲਾ ਦੀ ਪੁਲਿਸ ਚੌਂਕੀ ਸੈਂਚੁਰੀ ਇਨਕਲੇਵ ਦੇ ਇੰਚਾਰਜ ਐਸ.ਆਈ. ਸ. ਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਧਾਮੋਂ ਮਾਜਰਾ ਨੇੜਿਓ ਗੋਤਾਖੋਰ ਓਮ ਪ੍ਕਾਸ਼ ਨੇ ਭਾਖੜਾ ਨਹਿਰ ਵਿਚੋਂ ਇੱਕ ਅਣਪਛਾਤੀ ਲਾਸ਼ ਕੱਢੀ ਹੈ ਜਿਸਨੂੰ ਪਹਿਚਾਣ ਲਈ ਸਰਕਾਰੀ ਰਜਿੰਦਰਾਂ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਭਾਖੜਾ ਨਹਿਰ ਵਿਚੋਂ ਮਿਲੀ ਇਸ ਅਣਪਛਾਤੀ ਲਾਸ਼ ਕਰੀਬ 35 ਤੋਂ 40 ਸਾਲ ਦੇ ਕਿਸੇ ਮਰਦ ਦੀ ਹੈ ਜਿਸਦਾ ਕੱਦ 5 ਫੁੱਟ 7 ਇੰਚ ਦੇ ਕਰੀਬ ਹੈ। ਜਿਸਦੇ ਚਿੱਟੀ ਤੇ ਨੀਲੀ ਡੱਬੀਦਾਰ ਕਮੀਜ਼ ਪਾਈ ਹੋਈ ਹੈ ਅਤੇ ਹੇਠਾਂ ਕਾਲੇ ਰੰਗ ਦੀ ਟੀ. ਸ਼ਰਟ ਪਾਈ ਹੈ ਚੌਂਕੀ ਇੰਚਾਰਜ ਨੇ ਦੱਸਿਆ ਕਿ ਲਾਸ਼ ਦੇ ਸੱਜੇ ਹੱਥ ‘ਤੇ ਹਿੰਦੀ ‘ਚ ਓਮ ਖੋਦਿਆ ਹੋਇਆ ਹੈ ਅਤੇ ਗੁੱਟ ‘ਤੇ ਲਾਲ ਰੰਗ ਦੀ ਖੰਮਣੀ ਬੰਨੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਜਾਣਕਾਰੀ/ਸੂਚਨਾ ਟੈਲੀਫੋਨ ਨੰਬਰ 95929-12530 ਜਾਂ 95929-12467 ‘ਤੇ ਦਿੱਤੀ ਜਾ ਸਕਦੀ ਹੈ।