ਬਠਿੰਡਾ, :ਗੁੰਮਸ਼ੁਦਾ ਬੱਚਾ ਨਿਖਿਲ ਕੁਮਾਰ ਪੁੱਤਰ ਰਾਮ ਲਾਲ ਠਾਕੁਰ ਉਰਫ ਬਿੱਟੂ ਜੋਕਿ ਥਾਣਾ ਰੇਲਵੇ ਪੁਲਿਸ ਬਠਿੰਡਾ ਨੂੰ ਮਿਤੀ 1 ਮਾਰਚ ਨੂੰ ਰੇਲਵੇ ਸਟੇਸ਼ਨ ਤੇ ਲਵਾਰਸ ਹਾਲਤ ਵਿੱਚ ਮਿਲਿਆ। ਰੇਲਵੇ ਪੁਲਿਸ ਬਠਿੰਡਾ ਦੇ ਇੰਚਾਰਜ ਵੱਲੋ ਚਿਲਡਰਨ ਹੋਮ ਬਠਿੰਡਾ ਵਿਖੇ ਬਾਲ ਭਲਾਈ ਕਮੇਟੀ ਚੇਅਰਮੈਨ ਸ਼੍ ਅਸੋਕ ਕੁਮਾਰ ਗੁਪਤਾ ਦੇ ਹੁਕਮਾਂ ਨਾਲ ਦਾਖਲ ਕਰਵਾਇਆ ਗਿਆ।
ਹੋਮ ਦੇ ਸਟਾਫ ਵੱਲੋ ਕੌਂਸਲਿੰਗ ਕਰਨ ਉਪਰੰਤ ਬੱਚੇ ਦੇ ਘਰ ਦਾ ਪਤਾ ਲਗਾਇਆ ਗਿਆ ਅਤੇ ਬਾਲ ਭਲਾਈ ਕਮੇਟੀ ਸੋਲਨ ਨਾਲ ਸੰਪਰਕ ਕੀਤਾ ਗਿਆ ਅਤੇ ਮਿਤੀ 11 ਮਾਰਚ ਨੂੰ ਹੋਮ ਦੇ ਸੁਪਰਡੈਂਟ ਸ੍ ਨਵੀਨ ਗਡਵਾਲ ਵੱਲੋ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਬੱਚੇ ਨੂੰ ਥਾਣਾ ਰੇਲਵੇ ਪੁਲਿਸ ਬਠਿੰਡਾ ਦੇ ਇੰਚਾਰਜ ਯੂ.ਸੀ.ਚਾਵਲਾ ਦੀ ਮਦਦ ਨਾਲ ਹੋਮ ਦੇ ਕਰਮਚਾਰੀ ਸ੍ ਗਗਨਦੀਪ ਸਿੰਘ ਫਾਰਮਸਿਸਟ ਦੁਆਰਾ ਬੱਚੇ ਨੂੰ ਬਾਲ ਭਲਾਈ ਕਮੇਟੀ ਸੋਲਨ ਦੇ ਹਵਾਲੇ ਕਰਨ ਲਈ ਭੇਜਿਆ ਗਿਆ ਅਤੇ ਬੱਚੇ ਨੂੰ ਬਾਲ ਭਲਾਈ ਕਮੇਟੀ ਸੋਲਨ ਦੇ ਹਵਾਲੇ ਕੀਤਾ ਗਿਆ ।
ਇਸ ਦੇ ਉਪਰੰਤ ਸ੍ ਨਵੀਨ ਗਡਵਾਲ ਸੁਪਰਡੈਟ ਵੱਲੋ ਇਹ ਵੀ ਦੱਸਿਆ ਗਿਆ ਕਿ ਜ਼ਿਆਦਾਤਰ ਬੱਚੇ ਲਗਭਗ 9 ਸਾਲ ਤੋਂ 15 ਸਾਲ ਤੱਕ ਦੀ ਉਮਰ ਦੇ ਬੱਚੇ ਬਹੁਤ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਅਤੇ ਕਿਸੇ ਵੀ ਛੋਟੀ ਜਿਹੀ ਗੱਲ ਤੇ ਘਰੋ ਦੌੜ ਜਾਂਦੇ ਹਨ। ਉਕਤ ਕੇਸ ਵੀ ਇਸੇ ਤਰਾਂ ਦਾ ਸੀ। ਇਥੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਉਮਰ ਵਿੱਚ ਬੱਚੇ ਨੂੰ ਆਪਣੇ ਘਰ ਦਾ ਪਤਾ ਅਤੇ ਫੋਨ ਨੰਬਰ ਜਰੂਰ ਦੱਸਿਆ ਜਾਵੇ ਤਾਂ ਜੋ ਬੱਚੇ ਦੇ ਘਰੋ ਦੌੜ ਜਾਣ ਜਾਂ ਗੁੰਮ ਹੋਣ ਦੀ ਹਾਲਤ ਵਿੱਚ ਬੱਚੇ ਦੇ ਵਾਰਸ਼ਾ ਨੂੰ ਲੱਭਣ ਵਿੱਚ ਕੋਈ ਮੁਸ਼ਕਲ ਪੇਸ ਨਾ ਆਵੇ ।