ਪਟਿਆਲਾ : ਗਿੱਪੀ ਗਰੇਵਾਲ ਦੀ ਨਿਰਦੇਸ਼ਨਾ ‘ਚ ਬਣੀ ਤੇ 11 ਮਾਰਚ ਨੂੰ ਰਿਲੀਜ ਹੋਣ ਵਾਲੀ ਪੰਜਾਬੀ ਫਿਲਮ ‘ਅਰਦਾਸ’ ਇੱਕ ਸਾਂਭਣਯੋਗ ਕਰਿਤ ਸਾਬਤ ਹੋਵੇਗੀ। ਇੰਨਾ ਵਿਚਾਰਾਂ ਦਾ ਪ੍ਗਟਾਵਾ ਅੱਜ ਇੱਥੇ ਫਿਲਮ ਦੇ ਸੰਵਾਦ ਲੇਖਕ ਤੇ ਅਦਾਕਾਰ ਰਾਣਾ ਰਣਬੀਰ ਨੇ ਪ੍ਚਾਰ ਮੁਹਿੰਮ ਦੌਰਾਨ ਪ੍ਗਟ ਕੀਤੇ। ਇਸ ਮੌਕੇ ਫਿਲਮ ਦੀ ਨਾਇਕਾ ਈਸ਼ਾ ਰਿਖੀ, ਮੈਂਡੀ ਤੱਖਰ, ਸਰਦਾਰ ਸੋਹੀ, ਕਰਮਜੀਤ ਅਨਮੋਲ ਅਤੇ ਨਿਰਮਾਤਾ ਪੁਸ਼ਵਿੰਦਰ ਹੈਪੀ ਵੀ ਮੌਜੂਦ ਸਨ।ਇਸ ਮੌਕੇ ਰਾਣਾ ਰਣਬੀਰ ਨੇ ਕਿਹਾ ਕਿ ‘ਅਰਦਾਸ’ ਫਿਲਮ ਪੰਜਾਬ ਦੇ ਪਿੰਡਾਂ ਦੀ ਹਰੇਕ ਤਰਾ ਦੀ ਸਥਿਤੀ ਦੀ ਤਸਵੀਰ ਦੀ ਖੂਬਸੂਰਤ ਪੇਸ਼ਕਾਰੀ ਕਰੇਗੀ। ਉਨਾ ਕਿਹਾ ਕਿ ਇਸ ਫਿਲਮ ‘ਚ ਗੁਰਬਾਣੀ ਦੀ ਮਨੁੱਖੀ ਜੀਵਨ ਦੇ ਹਰ ਦੁੱਖ-ਸੁੱਖ ‘ਚ ਅਹਿਮੀਅਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ।ਉੁਨਾਂ ਕਿਹਾ ਕਿ ਫਿਲਮ ਦਾ ਵਿਸ਼ਾ ਹੀ ਅਜਿਹਾ ਸੀ ਕਿ ਇਸ ਦਾ ਨਾਮ ‘ਅਰਦਾਸ’ ਜਾਂ ‘ਬਾਣੀ’ ਤੋਂ ਸਿਵਾ ਕੋਈ ਹੋਰ ਹੋ ਨਹੀਂ ਸਕਦਾ ਸੀ। ਉਨਾ ਕਿਹਾ ਕਿ ਕਾਰੋਬਾਰੀ ਪੱਖਾਂ ਤੋਂ ਇਸ ਫਿਲਮ ਦੀ ਵਾਂਗਡੋਰ ਦਰਸ਼ਕਾਂ ਦੇ ਹੱਥ ਹੈ ਪਰ ਇਹ ਫਿਲਮ ਸਾਂਭਣਯੋਗ ਤੇ ਯਾਦਗਾਰੀ ਕਰਿਤ ਜਰੂਰ ਸਾਬਤ ਹੋਵੇਗੀ। ਸਰਦਾਰ ਸੋਹੀ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਇਸ ਫਿਲਮ ‘ਚ ਉਸ ਨੇ ਕਿਸਾਨੀ ਦੇ ਅਜੋਕੇ ਸੰਕਟ ਨੂੰ ਮੂਰਤੀਮਾਨ ਕਰਦੀ ਭੂਮਿਕਾ ਨਿਭਾਈ ਹੈ। ਨਾਇਕਾ ਮੈਂਡੀ ਤੱਖਰ ਨੇ ਕਿਹਾ ਕਿ ਉਸ ਨੂੰ ਇਸ ਫਿਲਮ ਤੋਂ ਪਹਿਲਾ ਜਿਆਦਾਤਰ ਪ੍ਵਾਸੀ ਮੁਟਿਆਰ ਦੇ ਕਿਰਦਾਰ ਹੀ ਮਿਲਦੇ ਸਨ ਪਰ ਗਿੱਪੀ ਗਰੇਵਾਲ ਨੇ ਉਸ ਨੂੰ ਪੰਜਾਬਣ ਮੁਟਿਆਰ ਦੀ ਪ੍ਤੀਨਿਧਤਾ ਕਰਦੀ ਭੂਮਿਕਾ ਦਿੱਤੀ ਹੈ। ਈਸ਼ਾ ਰਿਖੀ ਨੇ ਦੱਸਿਆ ਕਿ ਇਸ ਫਿਲਮ ‘ਚ ਉਹ ਨਾਇਕ ਐਮੀ ਵਿਰਕ ਦੀ ਨਾਇਕਾ ਦੇ ਰੂਪ ‘ਚ ਸਾਹਮਣੇ ਆਵੇਗੀ। ਉਸ ਨੇ ਇੱਕ ਪੜੀ ਲਿਖੀ ਅਤੇ ਸੂਝਵਾਨ ਪੰਜਾਬਣ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ। ਕਰਮਜੀਤ ਅਨਮੋਲ ਨੇ ਦੱਸਿਆ ਕਿ ਇਸ ਫਿਲਮ ‘ਚ ਉਸ ਨੇ ਸਹੀ ਮਾਅਨਿਆਂ ‘ਚ ਜਿਮੀਦਾਰਾਂ ਦੀ ਪੱਤ ਦੇ ਰੱਖਵਾਲੇ ਅਤੇ ਮੱਦਦਗਾਰ ਸ਼ਾਹੂਕਾਰ ਦੀ ਭੂਮਿਕਾ ਨਿਭਾਈ ਹੈ। ਉਸ ਨੇ ਦੱਸਿਆ ਕਿ ਇਹ ਫਿਲਮ ਗੰਭੀਰ ਵਿਸ਼ੇ ‘ਤੇ ਬਣੀ ਹੈ ਅਤੇ ਦਰਸ਼ਕਾਂ ਨੂੰ ਹਾਸਰਸ ਵੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦੇ ਨਿਰਮਾਤਾ ਪੁਸ਼ਵਿੰਦਰ ਹੈਪੀ ਨੇ ਦੱਸਿਆ ਕਿ ਫਿਲਮ ਦੇ ਕਹਾਣੀਕਾਰ ਗਿੱਪੀ ਗਰੇਵਾਲ ਨੇ ਬਤੌਰ ਨਿਰਦੇਸ਼ਕ ਸ਼ਾਨਦਾਰ ਕਿਰਤ ਪੰਜਾਬੀ ਫਿਲਮ ਪ੍ਰੇਮੀਆਂ ਦੇ ਸਨਮੁੱਖ ਕਰਨ ਦਾ ਅਹਿਮ ਉੱਦਮ ਕੀਤਾ ਹੈ।