ਪਟਿਆਲਾ: ਸਰਕਾਰੀ ਹਾਈ ਸਕੂਲ ਬਨੇਰਾ ਖ਼ੁਰਦ ਵਿਖੇ ਪੂਰੇ ਸਾਲ ਦੌਰਾਨ ਖੇਡਾਂ ਵਿਚ ਪਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਮੂਹ ਸਟਾਫ਼ ਅਤੇ ਮੁੱਖ ਅਧਿਆਪਕਾ ਸ੍ਮਤੀ ਰੇਨੂੰ ਥਾਪਰ ਨੇ ਸਨਮਾਨਿਤ ਕੀਤਾ। ਇਸ ਸੈਸ਼ਨ ਵਿਚ ਸਕੂਲ ਵਿਦਿਆਰਥੀਆਂ ਨੇ ਜੌਨ ਪੱਧਰ ਅਤੇ ਜ਼ਿਲਾ ਪੱਧਰ ‘ਤੇ ਭਾਗ ਲੈ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ। ਇਸ ਸਕੂਲ ਦੇ 213 ਵਿਦਿਆਰਥੀਆਂ ਵਿਚੋਂ 170 ਦੇ ਕਰੀਬ ਖਿਡਾਰੀ ਵੱਖ ਵੱਖ ਟੂਰਨਾਮੈਂਟਾਂ ਵਿਚ ਖੇਡੇ। ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਮਾਸਟਰ ਨਿਰੰਜਨ ਨੰਜਾ ਦੀ ਨਿਰਦੇਸ਼ਨਾਂ ‘ਚ ਵਿਦਿਆਰਥੀਆਂ ਵੱਲੋਂ ਇਕ ਦਿਲ ਖਿਚਵਾਂ ਰੰਗਾ-ਰੰਗ ਪਰੋਗਰਾਮ ਪੇਸ਼ ਕੀਤਾ ਗਿਆ। ਜਿਸ ਦੌਰਾਨ ਕਮਲਪਰੀਤ ਕੌਰ, ਹਰਜੋਤ ਕੌਰ, ਲਵਲੀਨ ਕੌਰ, ਕੋਮਲਪਰੀਤ ਕੌਰ, ਪ੍ਦੀਪ ਕੌਰ, ਸੁਖਜੀਤ, ਗਗਨਦੀਪ, ਨਵਦੀਪ, ਲਵਪਰੀਤ ਅਤੇ ਜਸ਼ਨਦੀਪ ਸਿੰਘ, ਪਰਮਿੰਦਰ ਅਤੇ ਦਿਲਜੋਤ ਨੇ ਕੋਰੀਓਗਰਫੀ ਅਤੇ ਕਾਮੇਡੀ ਪੇਸ਼ਕਾਰੀਆਂ ਰਾਹੀਂ ਰੰਗ ਬੰਨਹਿਆਂ। ਮੰਚ ਸੰਚਾਲਕ ਦੀ ਭੂਮਿਕਾ ਨਿਰੰਜਨ ਨੰਜਾ ਨੇ ਨਿਭਾਈ। ਇਸ ਮੌਕੇ ਮਾ: ਨਗਿੰਦਰਪਾਲ ਸਿੰਘ, ਜਸਪਾਲ ਸਿੰਘ, ਗੁਰਬਖਸ਼ੀਸ਼ ਸਿੰਘ ਭੱਟੀ, ਜਸਮੀਤ ਕੌਰ, ਗੁਰਮੀਤ ਸਿੰਘ, ਪਰਦੀਪ ਕੌਰ, ਨਵਨੀਤ ਕੌਰ, ਨਰਿੰਦਰ ਸਿੰਘ, ਗਗਨਦੀਪ ਸਿੰਘ ਹਾਜ਼ਰ ਸਨ।