ਪਟਿਆਲਾ,:ਚੇਅਰਮੈਨ ਸਤਵੀਰ ਸਿੰਘ ਖੱਟੜਾ, ਮੁੱਖ ਪ੍ਬੰਧਕ ਪਰੀਤਮ ਬਿੱਲਾ ਘਲੌਟੀ ਤੇ ਹਰਵਿੰਦਰ ਧਰੌੜ ਦੀ ਅਗਵਾਈ ਵਿਚ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਵੱਲੋਂ ਇੱਥੇ ਫੋਕਲ ਪੁਆਇੰਟ ਚੌਂਕ ਵਿਖੇ ਕਰਵਾਇਆ ਗਿਆ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਡੀ.ਆਈ.ਜੀ. ਬਠਿੰਡਾ ਰੇਂਜ ਸ: ਰਣਬੀਰ ਸਿੰਘ ਖੱਟੜਾ ਨੌਜਵਾਨ ਅਕਾਲੀ ਆਗੂ ਸਤਬੀਰ ਸਿੰਘ ਖੱਟੜਾ ਐਡਵੋਕੇਟ ਤੇ ਮੇਅਰ ਨਗਰ ਨਿਗਮ ਪਟਿਆਲਾ ਅਮਰਿੰਦਰ ਸਿੰਘ ਬਜਾਜ ਨੇ ਅਦਾ ਕੀਤੀ। ਸਲਾਨਾ ਕਬੱਡੀ ਕੱਪ ਪਟਿਆਲਾ ਬੇਨੜਾ ਨੇ ਧਨੌਲਾ ਨੂੰ 22-14 ਨਾਲ ਹਰਾਕੇ ਜਿੱਤਣ ਦਾ ਮਾਣ ਪਰਾਪਤ ਕੀਤਾ ਹੈ। ਜੇਤੂ ਟੀਮ ਨੂੰ 71 ਹਜ਼ਾਰ ਦਾ ਇਨਾਮ ਕੇ.ਐਸ.ਆਰ. ਟਰਾਂਸਪੋਰਟ ਐਲ.ਐਲ.ਸੀ. ਦੁਬਈ ਅਤੇ ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਇਨਾਮ ਇਲੈਕਟਰੋ ਵੇਵਜ਼ ਵੱਲੋਂ ਦਿੱਤਾ ਗਿਆ। ਸੰਦੀਪ ਲੁੱਧਰ ਦਿੜਬਾ ਤੇ ਪੰਮਾ ਸੋਹਾਣਾ ਨੇ ਕ੍ਮਵਾਰ ਸਰਵੋਤਮ ਧਾਵੀ ਤੇ ਜਾਫੀ ਵਜੋਂ ਮੋਟਰਸਾਈਕਲ ਜਿੱਤੇ। ਇਸ ਮੌਕੇ ‘ਤੇ ਕੌਮਾਂਤਰੀ ਗੋਲਾ ਸੁਟਾਵੀ ਮਨਪਰੀਤ ਕੌਰ ਮਨੀ, ਕੋਚ ਕਰਮਜੀਤ ਸਿੰਘ ਅਤੇ ਗੱਗੀ ਖੀਰਾਂਵਾਲੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸਾਬਕਾ ਡੀ.ਐਸ.ਪੀ. ਰਸ਼ਪਾਲ ਸਿੰਘ ਹਾਰਾ ਐਸ.ਪੀ. ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਹਰਪਾਲ ਸਿੰਘ ਮੌਜੂਦ ਸਨ। ਇਸ ਟੂਰਨਾਮੈਂਟ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਿਰਫ 11 ਵਜੇ ਤੱਕ ਪੁੱਜੀਆਂ ਟੀਮਾਂ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ। ਮੈਚ 20-20 ਰੇਡਾਂ ਦੇ ਹੋਏ। ਹਜ਼ਾਰਾਂ ਦਰਸ਼ਕਾਂ ਨੇ ਕੱਪ ਦਾ ਅਨੰਦ ਮਾਣਿਆ। ਅੱਜ ਦੇ ਮੈਚਾਂ ਵਿਚ ਬੇਨੜਾ ਨੇ ਢੰਡੋਲੀ ਨੂੰ 20-14 ਧਨੋਲਾ ਨੇ ਦਤਾਲ ਨੂੰ 20-11, ਢੰਡੋਲੀ ਖੁਰਦ ਨੇ ਘਨੌਰ ਨੂੰ 20-10, ਬੇਨੜਾ ਨੇ ਕਿਉੜਕ ਨੂੰ 20-17, ਧਨੌਲਾ ਨੇ ਖੀਰਾਂਵਾਲੀ ਨੂੰ 20-14 ਅਤੇ ਦਤਾਲ ਨੇ ਹਰੀਗੜ੍ ਕੀਂਗਣ ਨੂੰ 20-5 ਹਰਾਇਆ।