spot_img
spot_img
spot_img
spot_img
spot_img

ਉਤਰਾਖੰਡ ਦੇ ਮੁੱਖ ਮੰਤਰੀ ਸ੍ ਹਰੀਸ਼ ਰਾਵਤ ਅੱਜ ਪਟਿਆਲਾ ਵਿਖੇ ਗੜਵਾਲ ਸਭਾ ਵੱਲੋਂ ਕਰਵਾਏ ਸੱਭਿਆਚਾਰਕ ਸਮਾਗਮ ਦੌਰਾਨ ਕੀਤੀ ਸ਼ਿਰਕਤ

ਪਟਿਆਲਾ:ਉਤਰਾਖੰਡ ਦੇ ਮੁੱਖ ਮੰਤਰੀ ਸ੍ ਹਰੀਸ਼ ਰਾਵਤ ਅੱਜ ਪਟਿਆਲਾ ਵਿਖੇ ਗੜਵਾਲ ਸਭਾ ਵੱਲੋਂ ਕਰਵਾਏ ਸੱਭਿਆਚਾਰਕ ਸਮਾਗਮ ਦੌਰਾਨ ਸ਼ਿਰਕਤ ਕੀਤੀ। ਇਸ ਮੌਕੇ ਸ੍ ਰਾਵਤ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖਾਂ ਦੇ ਪ੍ਸਿਧ ਗੁਰਧਾਮ ਸ੍ ਹੇਮਕੁੰਟ ਸਾਹਿਬ ਜੀ ਨੂੰ ਜਾਣ ਵਾਲੇ ਸਾਰੇ ਰਸਤੇ ਫੋਰਲੇਨ ਕਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਬਦਰੀ ਨਾਥ, ਚਾਰਧਾਮ, ਰਿਸੀਕੇਸ਼ ਅਤੇ ਹੋਰ ਪ੍ਸਿੱਧ ਥਾਵਾਂ ਜੋ ਕਿ ਉਤਰਾਖੰਡ ਵਿਚ ਸਥਿਤ ਹਨ ਨੂੰ ਜਾਣ ਵਾਲਾ ਕੋਈ ਵੀ ਰਸਤਾ ਟੁਟਿਆ ਹੋਇਆ ਜਾਂ ਖਸਤਾ ਹਾਲਤ ਵਿਚ ਅਤੇ ਸਿੰਗਲ ਨਹੀਂ ਰਹਿਣ ਦਿੱਤਾ ਜਾਏਗਾ। ਸ੍ ਰਾਵਤ ਨੇ ਕਿਹਾ ਕਿ ਹਰ ਸਾਲਾ ਲੱਖ ਦੀ ਤਦਾਦ ਵਿਚ ਜੋ ਵੀ ਸ਼ਰਧਾਲ ਨੂੰ ਜਾਂ ਸੈਲਾਨੀ ਉਤਰਾਖੰਡ ਵਿਚ ਜਾਂਦਾ ਹੈ, ਉਸ ਦੀ ਸੁਰੱਖਿਆ ਕਰਨਾ ਸਾਡਾ ਫਰਜ ਹੈ। ਇਸ ਲਈ ਜਿਥੇ ਅਜਿਹੀਆਂ ਸਮੱਸਿਆਵਾ ਨਾਲ ਨਜਿੱਠਣ ਲਈ ਸਾਡਾ ਪ੍ਸਾਸਨ ਹਰ ਸਮੇਂ ਤਿਆਰ ਰਹਿੰਦਾ ਹੈ, ਉਥੇ ਹੀ ਲੋਕਾਂ ਨੂੰ ਵੀ ਸਫਾਈ ਅਤੇ ਸਾਂਤੀ ਪੂਰਵਕ ਘੁੰਮਣ ਫਿਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੜਵਾਲ ਸਮਾਜ ਦਾ ਪੰਜਾਬ ਦੇ ਵਿਕਾਸ ਵਿਚ ਵਿਸ਼ੇਸ ਯੋਗਦਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਤਰਾਖੰਡ ਇਕ ਸਾਂਤਮਈ ਅਤੇ ਦੇਵਭੂਮੀ ਇਲਾਕਾ ਹੈ, ਜਿਥੇ ਕਿ ਸੰਸਾਰ ਭਰ ਤੋਂ ਸੈਲਾਨੀ ਆਉਂਦੇ ਹਨ ਅਤੇ ਹਰ ਇਕ ਸੈਲਾਨੀ ਦੀ ਸੁਰੱਖਿਆ ਕਰਨਾ ਉਥੋਂ ਦੀ ਸਰਕਾਰ ਨੇ ਆਪਣਾ ਪਹਿਲਾ ਫਰਜ ਸਮਝਿਆ ਹੋਇਆ ਹੈ। ਇਸ ਲਈ ਆਪਣੀ ਇਸ ਸੋਚ ਨੂੰ ਨਾਲ ਲੈ ਕੇ ਹੀ ਉਥੋਂ ਦੇ ਵਸਨੀਕ ਲੋਕ ਵੱਖ-ਵੱਖ ਸੂਬਿਆਂ ਵਿਚ ਆਪਣਾ ਕੰਮ ਕਾਜ ਕਰਨ ਲਈ ਆਉਦੇਂ ਜਾਂਦੇ ਹਨ ਅਤੇ ਉਥੇ ਜਾ ਕੇ ਵੀ ਸਾਂਤੀ ਬਰਕਰਾਰ ਰਖਦੇ ਹਨ। ਇਸ ਦੋਰਾਨ ਵਿਧਾਇਕ ਸ੍ ਬ੍ਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕੁਝ ਵੀ ਨਹੀਂ ਕੀਤਾ ਅਤੇ ਇਕ ਵਾਰ ਵੀ ਗੜਵਾਲ ਸਮਾਜ ਦੀ ਕੋਈ ਸਮੱਸਿਆ ਨਹੀਂ ਸੁਣੀ। ਸ੍ ਮਹਿੰਦਰਾ ਨੇ ਉਤਰਾਖੰਡ ਦੇ ਮੁੱਖ ਮੰਤਰੀ ਅੱਗੇ ਮੰਗ ਰੱਖੀ ਕਿ ਗੜਵਾਲ ਸਮਾਜ ਦੇ ਵਿਕਾਸ ਲਈ 10 ਲੱਖ ਰਪਏ ਦੀ ਗਰਾਂਟ ਉਤਰਾਖੰਡ ਸਰਕਾਰ ਦੇ ਕੋਟੇ ਵਿਚੋਂ ਜਾਰੀ ਕੀਤੀ ਜਾਵੇ, ਜਿਸ ਨੂੰ ਸ੍ ਰਾਵਤ ਨੇ ਹਾਂ ਦਾ ਹੁੰਗਾਰਾ ਭਰਦੇ ਹੋਏ ਕਿਹਾ ਕਿ ਜੋ ਵੀ ਮੰਗਾਂ ਹਨ, ਉਨਾ ਨੂੰ ਬਿਉਰਾ ਬਣਾ ਕੇ ਦੇ ਦਿੱਤਾ ਜਾਵੇ ਅਤੇ ਜਲਦੀ ਹੀ ਵਿਚਾਰ ਕਰਕੇ ਹੱਲ ਕਰ ਦਿੱਤਾ ਜਾਵੇਗਾ

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles