ਲੁਧਿਆਣਾ ਦੇ 25 ਨੌਜਵਾਨਾਂ ਨੇ ਨਸ਼ਿਆਂ ਦੇ ਵਿਰੁੱਧ ਇੱਕ ਅਨੌਖੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਬਾਰੇ ਜਾਣ ਕੇ ਸ਼ਾਇਦ ਤੁਸੀਂ ਵੀ ਇਨਾਂ ਨੌਜਵਾਨਾਂ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਅਸਲ ‘ਚ ਇਨਾਂ ਨੌਜਵਾਨਾਂ ਨੇ ਜ਼ਰੂਰਤਮੰਦਾਂ ਦੀ ਮਦਦ ਕਰਨ ਬਾਰੇ ਸੋਚਦਿਆਂ ਇਹ ਫੈਸਲਾ ਕੀਤਾ ਕਿ ਰੋਜ਼ਾਨਾ ਕਿਸੇ ਥਾਂ ‘ਤੇ ਖੜ੍ ਹੋ ਕੇ ਗਰੀਬਾਂ ਨੂੰ ਦੁੱਧ ਪਿਲਾਇਆ ਜਾਵੇ। 17 ਜਨਵਰੀ ਨੂੰ ਜਦੋਂ ਉਹ ਦੁੱਧ ਪਿਲਾਉਣ ਲਈ ਥਾਂ ਲੱਭਣ ਲੱਗੇ ਤਾਂ ਕਿਸੇ ਨੇ ਕਹਿ ਦਿੱਤਾ ਕਿ ਸ਼ਰਾਬ ਦੇ ਠੇਕੇ ਅੱਗੇ ਖੜ੍ ਹੋ ਕੇ ਉਨਾਂ ਲੋਕਾਂ ਨੂੰ ਦੁੱਧ ਪਿਲਾਇਆ ਜਾਵੇ ਜੋ ਸ਼ਰਾਬ ਪੀਣ ਜਾਂ ਖਰੀਦਣ ਆਉਂਦੇ ਹਨ।
ਬਸ ਫਿਰ ਕੀ ਸੀ ਉਨਾਂ ਨੇ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਵੰਡਣਾ ਸ਼ੁਰੂ ਕਰ ਦਿੱਤਾ। ਜਿਹੜਾ ਵੀ ਵਿਅਕਤੀ ਸ਼ਰਾਬ ਲੈਣ ਆਉਂਦਾ, ਤਾਂ ਉਸ ਨੂੰ ਦੁੱਧ ਪੇਸ਼ ਕਰ ਦਿੰਦੇ ਅਤੇ ਇਨਾਂ ਨੌਜਵਾਨਾਂ ਦੀ ਨਿਮਰਤਾ ਦੇਖ ਕੇ ਕੋਈ ਵੀ ਉਨ੍ਹਾਂ ਨੂੰ ਮਨਾਂ ਨਹੀਂ ਕਰ ਪਾਉਂਦਾ। ਇਸ ਤਰ੍ਹਾਂ ਉਸ ਸ਼ਾਮ ਜ਼ਿਆਦਾਤਰ ਲੋਕ ਸ਼ਰਾਬ ਖਰੀਦੇ ਬਿਨਾਂ ਹੀ ਵਾਪਸ ਚਲੇ ਗਏ। ਪਹਿਲੇ ਦਿਨ ਦੀ ਸਫ਼ਲਤਾ ਤੋਂ ਬਾਅਦ ਨੌਜਵਾਨਾਂ ਨੇ ਅਗਲੇ ਦਿਨ ਵੀ ਸ਼ਰਾਬ ਦੇ ਠੇਕੇ ਦੇ ਬਾਹਰ ਖੜ੍ ਹੋ ਕੇ ਇਸ ਮੁਹਿੰਮ ਨੂੰ ਜ਼ਬਰਦਸਤ ਤਰੀਕੇ ਨਾਲ ਸ਼ੁਰੂ ਕੀਤਾ। ਠੇਕੇ ਦੇ ਬਾਹਰ ਬਕਾਇਦਾ ਬੈਰੀਕੇਡਜ਼ ਲਗਾ ਕੇ ਲੋਕਾਂ ਨੂੰ ਰੋਕਿਆ ਗਿਆ। ਨੌਜਵਾਨਾਂ ਵਲੋਂ ਇਸ ਮੁਹਿੰਮ ਨੂੰ ‘ਦੁੱਧ ਨਾਕਾ’ ਮੁਹਿੰਮ ਦਾ ਨਾਂ ਦਿੱਤਾ ਗਿਆ ਹੈ। ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਨੌਜਵਾਨ 750 ਲੀਟਰ ਦੁੱਧ ਲੋਕਾਂ ਨੂੰ ਪਿਲਾ ਚੁੱਕੇ ਹਨ।
ਇਸ ਮੁਹਿੰਮ ਨਾਲ ਜੁੜੇ ਨੌਜਵਾਨਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਤੋਂ ਜਿਹੜਾ ਵੀ ਵਿਅਕਤੀ ਸ਼ਰਾਬ ਖਰੀਦਣ ਆਉਂਦਾ ਹੈ, ਉਹ ਉਸ ਵਿਅਕਤੀ ਨੂੰ ਬੜੇ ਪਿਆਰ ਨਾਲ ਸ਼ਰਾਬ ਪੀਣ ਤੋਂ ਮਨਾਂ ਕਰਦੇ ਹਨ ਅਤੇ ਦੁੱਧ ਪੀਣ ਨੂੰ ਪਰੇਰਦੇ ਹਨ ਕਿ ਉਨਾਂ ਦੀ ਗੱਲ ਸੁਣ ਕੇ ਕੋਈ ਵੀ ਉਨਾਂ ਨੂੰ ਮਨਾਂ ਨਹੀਂ ਕਰ ਪਾਉਂਦਾ। ਉv ਦਾ ਕਹਿਣਾ ਹੈ ਕਿ 15 ਦਿਨਾਂ ਤੋਂ ਉਨਾਂ ਦੀ ਇਸ ਮੁਹਿੰਮ ਨੂੰ ਚੰਗਾ ਹੁੰਗਾਰ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਕਿਸੇ ਵੀ ਸ਼ਰਾਬ ਦੇ ਠੇਕੇਦਾਰ ਨੇ ਹੁਣ ਤੱਕ ਇਨਾਂ ਨੌਜਵਾਨਾਂ ਦਾ ਵਿਰੋਧ ਨਹੀਂ ਕੀਤਾ।