ਪਟਿਆਲਾ : ਅੱਜ ਅਰਾਈਜ਼ ਹਾਊਸਿੰਗ ਪਰੋਜੈਕਟ ਲਿਮਟਿਡ ਦੀ ਜਾਲ-ਸਾਜੀ ਵਿਰੋਧੀ ਸੰਘਰਸ਼ ਕਮੇਟੀ ਵਲੋਂ ਮਾਨਯੋਗ ਡਿਪਟੀ ਕਮਿਸ਼ਨ ਸਾਹਿਬ ਪਟਿਆਲਾ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਪਟਿਆਲਾ ਸ਼ਹਿਰ ਅੰਦਰ ਅਰਾਇਜ ਹਾਊਸਿੰਗ ਪਰੋਜੈਕਟ ਲਿਮਟਿਡ, ਨਿਊ ਲੀਲਾ ਭਵਨ ਮਾਰਕੀਟ, ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਰਣਬੀਰ ਸਿੰਘ ਅਤੇ ਡਾਇਰੈਕਟਰ ਪੰਮੀ, ਜਸਵਿੰਦਰ ਪਾਲ ਸਿੰਘ ਵਗੈਰਾ ਵਲੋਂ ਸੈਂਕੜੇ ਨਵੇਸ਼ਕਾਂ ਅਤੇ ਏਜੰਟਾਂ ਨਾਲ ਵੱਡੇ ਪੱਧਰ ਤੇ ਕਰੋੜਾਂ ਰੁਪਏ ਦੀ ਜਾਲਸਾਜੀ ਕੀਤੀ ਹੈ ਇਸ ਸਬੰਧੀ ਐਸ.ਐਸ.ਪੀ. ਸਾਹਿਬ ਪਟਿਆਲਾ ਨੂੰ ਦਰਖਾਸਤ ਦਿਤਿਆ 4-5 ਦਿਨ ਬੀਤਣ ਦੇ ਬਾਵਜੂਦ ਪੁਲਿਸ ਪ੍ਸ਼ਾਸ਼ਨ ਵਲੋਂ ਉਲਟਾ ਦੋਸ਼ੀਆਂ ਦੀ ਪੁਸਤ ਪਨਾਹੀ ਕੀਤੀ ਜਾ ਰਹੀ ਹੈ। ਲੋਕਾਂ ਨਾਲ ਹੋਈ ਇਸ ਵੱਡੀ ਠੱਗੀ ਕਰਨ ਵਾਲੀ ਕੰਪਨੀ ਦੇ ਮਾਲਕਾਂ ਦੀ ਉੱਚੀ ਪਹੁੰਚ ਹੋਣ ਕਰਕੇ ਲੋਕਾਂ ਨੂੰ ਇਨਸਾਫ ਦੀ ਜਦੋਂ ਕੋਈ ਕਿਰਨ ਨਹੀਂ ਦਿਖਾਈ ਦਿੱਤੀ ਤਾਂ ਅੱਜ ਸਮੂੰਹ ਲੋਕਾਂ ਨੇ ਇਕੱਠੇ ਹੋ ਕੇ ਅਰਾਇਜ ਹਾਊਸਿੰਗ ਪ੍ਰੋਜੈਕਟ ਲਿਮਟਿਡ ਦੀ ਜਾਲ ਸਾਜੀ ਵਿਰੋਧੀ ਸੰਘਰਸ਼ ਕਮੇਟੀ ਦਾ ਗਠਨ ਕਰਕੇ ਸੰਘਰਸ਼ ਤੇਜ ਕਰਨ ਦਾ ਫੈਸਲਾ ਕੀਤਾ ਹੈ ਅਤੇ ਮਿਤੀ 27-1-2016 ਨੂੰ ਕੰਪਨੀ ਦੇ ਦਫਤਰ ਅੱਗੇ ਵਿਸ਼ਾਲ ਇਕੱਠ ਕਰਕੇ ਕੰਪਨੀ ਦੇ ਪ੍ਬੰਧਕਾਂ ਅਤੇ ਪੁਲਿਸ ਗੱਠਜੋੜ ਦਾ ਪੁੱਤਲਾ ਫੂਕਿਆ ਜਾਵੇਗਾ। ਇਸ ਸਮੇਂ ਪ੍ਵੇਸ਼ ਕੁਮਾਰ, ਬਬਨਦੀਪ ਸਿੰਗਲਾ, ਰਣਜੀਤ ਸਿੰਘ, ਰਣਧੀਰ ਸਿੰਘ, ਜਗਪਾਲ ਸਿੰਘ, ਦੀਪਕ ਬਾਂਸਲ, ਕਰਮਜੀਤ ਸਿੰਘ, ਤਰਸੇਮ ਲਾਲ, ਦਲੇਲ ਸਿੰਘ, ਯੋਗੇਸ਼ ਕੁਮਾਰ, ਵਰਿੰਦਰ ਕੁਮਾਰ, ਗੁਲਜਾਰ ਸਿੰਘ, ਅਤੇ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ ਅਤੇ ਅਲੰਕਾਰ ਅਰੋੜਾ ਨੇ ਵੀ ਸ਼ਮੂਲੀਅਤ ਕੀਤੀ।