ਬਠਿੰਡਾ,: ਖੇਤੀਬਾੜੀ ਵਿਭਾਗ ਬਠਿੰਡਾ ਵੱਲੋ ਕੋਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕਣਕ ਦੀ ਫ਼ਸਲ ਦੀ ਉਤਪਾਦਿਕਤਾ ਵਧਾਉਣ ਲਈ ਕੀਤੇ ਜਾ ਰਹੇ ਕਾਰਜਾ ਦੀ ਸਮੀਖਿਆ ਕਰਨ ਲਈ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਦੇ ਨੁਮਾਇੰਦੇ ਡਾ: ਨਰਿੰਦਰ ਸਿੰਘ ਡਾਇਰੈਕਟਰ(ਕਣਕ),ਕੋਮੀ ਅੰਨ ਸਰੁੱਖਿਆ ਮਿਸ਼ਨ ਅਤੇ ਡਾ ਪੀ.ਪੀ ਸਿੰਘ ਤਕਨੀਕੀ ਅਫ਼ਸਰ ਨੇ ਜ਼ਿਲਾ ਬਠਿੰਡਾ ਦੇ ਪਿੰਡਾ ਦਾ ਦੋਰਾ ਕੀਤਾ। ਦੋਰੇ ਦੋਰਾਨ ਉਨਾਂ ਵੱਲੋ ਵੱਖ-ਵੱਖ ਬਲਾਕਾਂ ਦੇ ਪਿੰਡਾ ਵਿਚ ਜਾ ਕੇ ਕਣਕ ਦੀਆ ਲਗਾਈਆਂ ਪਰਦਰਸਨੀਆਂ ਦਾ ਜਾਇਜ਼ਾ ਲਿਆ ਤੇ ਪੀਲੀ ਕੁੰਗੀ ਦੇ ਹਮਲੇ ਪ੍ਤੀ ਕਿਸਾਨਾਂ ਨਾਲ ਵਿਚਾਰ ਮਸ਼ਵਰਾ ਕੀਤਾ ਗਿਆ। ਬਲਾਕ ਸੰਗਤ ਦੇ ਪਿੰਡ ਗਹਿਰੀ ਬੁੱਟਰ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ: ਨਰਿੰਦਰ ਸਿੰਘ ਨੇ ਕਿਹਾ ਕਿ ਚਾਲੂ ਹਾੜੀ ਸੀਜ਼ਨ ਦੋਰਾਨ ਨਵੰਬਰ ਦਸੰਬਰ ਮਹੀਨਿਆਂ ਵਿਚ ਆਮ ਨਾਲੋ ਤਾਪਮਾਨ ਵੱਧ ਰਹਿਣ ਕਾਰਨ ਕਣਕ ਦੀ ਅਗੇਤੀ ਬਿਜਾਈ ਵਾਲੀ ਫਸਲ ਤੇ ਬੁਰਾ ਪ੍ਭਾਵ ਪੈਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਦੌਰੇ ਦੌਰਾਨ ਕੁਝ ਪਿੰਡਾ ਵਿਚ ਦੇਖਿਆ ਗਿਆ ਕਿ ਕਣਕ ਦੀ ਫ਼ਸਲ ਨੂੰ ਸਿੱਟੇ ਨਿਕਲ ਆਏ ਹਨ ਜੋ ਆਮ ਕਰਕੇ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿਚ ਨਿਕਲਦੇ ਸਨ।
ਡਾ. ਕਾਬਲ ਸਿੰਘ ਸੰਧੂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਵੱਲੋ ਪੀਲੀ ਕੁੰਗੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਸ ਸਮੇ ਜ਼ਿਲੇ ਵਿੱਚ ਕਿਤੇ ਵੀ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੇ ਲੱਛਣ ਦੇਖਣ ਵਿੱਚ ਨਹੀ ਆਏ। ਜ਼ਿਲੇ ਵਿੱਚ ਕਣਕ ਦੀ ਹਾਲਤ ਠੀਕ ਹੈ। ਉਨਾਂ ਅੱਗੇ ਦੱਸਿਆ ਕਿ ਪੀਲੀ ਕੁੰਗੀ ਸਭ ਤੋ ਪਹਿਲਾਂ ਹੇਠਲੇ ਪੱਤਿਆ ਉਪਰ ਆੳਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿਚ ਧੱਬਿਆਂ ਦੇ ਰੂਪ ਵਿਚ ਦਿਖਾਈ ਦਿੰਦੀ ਹੈ, ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉਗਲਾਂ ਵਿਚ ਫੜਿਆਂ ਜਾਵੇ ਤਾ ਉਗਲਾਂ ਤੇ ਪੀਲਾ ਪਾਊਡਰ ਲੱਗ ਜਾਦਾ ਹੈ। ਜਦੋ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ ‘ਤੇ ਵੀ ਦਿਖਾਈ ਦਿੰਦੀ ਹੈ, ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਪੀਲੀ ਕੁੰਗੀ ਦੇ ਪੀਲੇ ਕਣ,ਹਲਦੀ ਦੇ ਪਾਊਡਰ ਵਾਂਗ ਹੱਥਾਂ ‘ਤੇ ਕੱਪੜਿਆਂ ‘ਤੇ ਵੀ ਲੱਗ ਜਾਂਦੇ ਹਨ, ਜੋ ਬਿਮਾਰੀ ਦੇ ਅਗਾਂਹ ਫੈਲਣ ਵਿਚ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ:ਲੀ: ਪਰੋਪੀਕੋਨਾਜੋਲ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਇਸ ਮੌਕੇ ਡਾ. ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫ਼ਸਰ ਬਠਿੰਡਾ ਵੱਲੋ ਦੱਸਿਆ ਗਿਆ ਕਿ ਪਿਛਲੇ 4-5 ਦਿਨਾਂ ਤੋ ਲਗਾਤਾਰ ਧੁੰਦ ਪੈ ਰਹੀ ਹੈ, ਜੋ ਕਿ ਕਣਕ ਦੀ ਫ਼ਸਲ ਲਈ ਕਾਫੀ ਫਾਇਦੇ ਮੰਦ ਸਾਬਤ ਹੋਵੇਗੀ। ਉਨਾਂ ਦੱਸਿਆ ਜੇਕਰ ਇਸੇ ਤਰਾਂ ਲਗਾਤਾਰ ਮੌਸਮ ਧੁੰਦ ਵਾਲਾ ਬਣਿਆ ਰਹਿੰਦਾ ਹੈ ਤਾਂ ਕਣਕ ਦੀ ਰਿਕਵਰੀ ਹੋ ਸਕਦੀ ਹੈ।