ਬਾਘਾ ਪੁਰਾਣਾ ( ਕੁਲਦੀਪ ਘੋਲੀਆ )ਦੋਸਤੋ ਮੈਂ ਜੋ ਅੱਤ ਦੀ ਗਰੀਬੀ ਵਾਰੇ ਕੁੱਝ ਬਿਆਨ ਕਰ ਰਿਹਾ ਹਾਂ ਵੀਰੋ ਇਹ ਹਾਲਾਤ ਗਰੀਬ ਵਰਗ ਦੇ ਸਾਰੇ ਪੰਜਾਬ ਵਿੱਚ ਹੀ ਨੇ । ਨਿਹਾਲ ਸਿੰਘ ਵਾਲਾ ਰੋਡ ਉਪਰ ਬਾਘਾ ਪੁਰਾਣਾ ਵਿੱਚ ਪਿਛਲੇ 40 ਸਾਲਾਂ ਤੋਂ 35 ਝੁੱਗੀਆਂ ਵਾਲੇ ਰਿਹਾ ਰਹੇ ਹਨ । ਜਿਨਾ ਦੇ ਨਾਲ ਛੋਟੇ ਛੋਟੇ ਮਾਸੂਮ 98 ਬੱਚੇ ਵੀ ਰਿਹਾ ਰਹੇ ਹਨ ।ਵੀਰੋ ਪਿਛਲੇ ਕਈ ਦਿਨਾਂ ਤੋਂ ਹੱਡ ਚੀਰਦੀਂ ਕੜਾਕੇ ਦੀ ਠੰਡ ਪੈ ਰਹੀ ਹੈ ਅਮੀਰ ਲੋਕ ਤਾਂ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕਈ ਪ੍ਕਾਰ ਦੇ ਪ੍ਬੰਧ ਕਰ ਲੈਂਦੇ ਹਨ ਪਰ ਇਹ ਗਰੀਬ 35 ਝੁੱਗੀਆਂ ਵਾਲੇ ਆਪਣੇ ਮਾਸੂਮ ਬੱਚਿਆਂ ਨੂੰ ਠੰਢਾ ਤੋਂ ਬਚਾਉਣ ਲਈ ਬੇਵੱਸ ਹਨ ਕਿਉਂਕਿ ਉਹਨਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਠੰਡ ਕਾਰਨ ਕੋਈ ਦਿਹਾੜੀ ਦੱਪਾ ਵੀ ਨਹੀਂ ਚੱਲ ਰਿਹਾ । ਵੀਰੋ ਇਹਨਾਂ ਝੁੱਗੀਆਂ ਵਿੱਚ 1 ਮਹੀਨੇ ਤੋਂ ਲੈ ਕਿ 15 ਸਾਲ ਤੱਕ ਦੇ ਬੱਚੇ ਰਹਿੰਦੇ ਹਨ ਜੋ ਕਿ ਇੰਨੀ ਠੰਡ ਵਿੱਚ ਸਿਰ ਪੈਰਾਂ ਤੋਂ ਨੰਗੇ ਅਤੇ ਇਹਨਾਂ ਕੋਲ ਕੋਈ ਤਨ ਢੱਕਣ ਲਈ ਕੋਟ ਕੋਟੀ ਗਰਮ ਕੱਪੜਾ ਨਹੀਂ ਵੀਰੋ ਮੈਂ ਲੰਘ ਰਿਹਾ ਸੀ ਤੇ ਉਥੇ ਰੁਕ ਗਿਆ ਉਹਨਾਂ ਦਾ ਦਰਦ ਮੇਰੇ ਤੋਂ ਵੇਖਿਆ ਨਹੀਂ ਗਿਆ । ਅਮੀਰ ਲੋਕ ਗੱਡੀਆਂ ਚ ਗਰਮ ਹੀਟਰ ਛੱਡਕੇ ਉਹਨਾਂ ਗਰੀਬ ਲੋਕਾਂ ਦੇ ਕੋਲ ਦੀ ਅਣਗੌਲਿਆਂ ਕਰ ਕਿ ਹਾਰਨ ਮਾਰ ਕਿ ਲੰਘ ਜਾਂਦੇ ਹਨ ਪਰ ਕਿਸੇ ਨੂੰ ਨਹੀਂ ਦਿਸਦਾ ਕਿ ਇਹਨਾਂ ਝੁੱਗੀਆਂ ਵਿੱਚ ਰਹਿਣ ਵਾਲੇ ਮਾਸੂਮ ਬੱਚਿਆਂ ਵਿੱਚ ਵੀ ਜਾਨ ਹੈ ਉਹ ਜਿਉਂਦੇ ਨੇ ਅਸੀਂ ਇਹਨਾਂ ਲਈ ਕੁੱਝ ਕਰੀਏ ਕਿੱਥੇ ਇਹ ਲੋਕ ਉੱਥੇ ਰੁਕਦੇ ਨੇ ਇਹਨਾਂ ਕੋਠੀਆਂ ਕਾਰਾਂ ਵਾਲਿਆਂ ਨੂੰ ਗਰੀਬਾਂ ਚੋਂ ਬਦਬੂ ਆਉਂਦੀ ਏ । ਵੀਰੋ ਹੋਰ ਤਾਂ ਹੋਰ ਪਿਛਲੇ 40 ਸਾ ਲਾਂ ਤੋਂ ਕਿਸੇ ਸਰਕਾਰ ਨੇ ਵੀ ਇਹਨਾਂ ਝੁੱਗੀਆਂ ਵਾਲਿਆਂ ਦੀ ਬਾਤ ਨਹੀਂ ਪੁੱਛੀ ਨਾਂ ਇਹਨਾਂ ਦਾ ਕੋਈ ਰਾਸਨ ਕਾਰਡ ਬਣਿਆ ਨਾਂ ਹੀ ਕੋਈ ਵੋਟ ਵੋਟਰ ਕਾਰਡ ਬਣਿਆਂ ਨਾ ਇਹਨਾਂ ਦੀਆਂ ਝੁੱਗੀਆਂ ਚ ਕੋਈ ਲਾਈਟ ਦਾ ਪੁਖਤਾ ਪ੍ਬੰਧ ਹੈ ਨਾਂ ਹੀ ਕਿਸੇ ਨੇ ਕੋਈ ਇਹਨਾਂ ਦੇ ਬੱਚਿਆਂ ਨੂੰ ਸਕੂਲ ਚ ਪੜਾਉਣਾ ਵਾਰੇ ਸੋਚਿਆ ਵੀਰੋ ਪਿਛਲੇ ਸਮੇਂ ਦੌਰਾਨ ਫਰੀਦਕੋਟ ਨੇੜਲੇ ਪਿੰਡ ਚ ਪਾਕਿਸਤਾਨ ਤੋਂ ਆਏ ਜਾਸੂਸ ਦੇ ਤਾਂ ਸਰਕਾਰ ਦੇ ਸਿਰ ਕੱਢ ਆਗੂਆਂ ਨੇ ਸਾਰੇ ਪਾਰੂਫ ਬਣਾ ਕਿ ਦਿੱਤੇ ਜੋ ਜਾਸੂਸ ਭਾਰਤ ਦੀ ਖਾਸ ਕਰ ਪੰਜਾਬ ਦੀ ਸਾਰੀ ਜਾਣਕਾਰੀ ਇਕੱਤਰ ਕਰਕੇ ਪਿਛਲੀ ਵਿਸਾਖੀ ਨੂੰ ਸ੍ ਨਨਕਾਣਾ ਸਾਹਿਬ ਦਰਸ਼ਨਾ ਦੇ ਬਹਾਨੇ ਚਲਾ ਗਿਆ ਕਿਸੇ ਚੰਗੇ ਭਲੇ ਨੂੰ ਪਾਕਿਸਤਾਨ ਦਾ ਵੀਜਾ ਨਹੀਂ ਮਿਲਦਾ ਪਰ ਇਸ ਜਾਸੂਸ ਨੂੰ ਫਿਰੋਜ਼ਪੁਰ ਨਾ ਸਬੰਧਿਤ ਸਰੋਮਣੀ ਕਮੇਟੀ ਮੈਂਬਰ ਨੇ ਕੁੱਝ ਘੰਟਿਆਂ ਚ ਵੀਜਾ ਲੈ ਕਿ ਦੇ ਦਿੱਤਾ ਵਿਸਾਖੀ ਤੇ ਪਾਕਿਸਤਾਨ ਪਰਿਵਾਰ ਸਮੇਤ ਗਿਆ ਇਹ ਜਾਸੂਸ ਹਾਲੇ ਤੱਕ ਨਹੀਂ ਮੁੜਿਆ ਜਿਸ ਕੋਲ 7 ਦਿਨ ਦਾ ਵੀਜਾ ਸੀ ਉਸ ਦੇ ਜਾਣ ਤੋਂ ਕੁੱਝ ਸਮਾਂ ਬਾਅਦ ਹੀ ਪਾਕਿਸਤਾਨੀ ਅਤਿਵਾਦੀਆਂ ਨੇ ਪੰਜਾਬ ਚ ਦੀਨਾਨਗਰ ਅਤੇ ਗੁਰਦਾਸਪੁਰ ਚ ਦੋ ਵਾਰ ਹਮਲਾ ਕਰ ਦਿੱਤਾ ਹੈ ਵੀਰੋ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜਾ ਵਿਅਕਤੀ ਸਾਡੇ ਦੇਸ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਹੈ ਉਸ ਲਈ ਤਾਂ ਸਭ ਸੁਖ ਸਹੂਲਤਾਂ ਨੇ ਪਰ ਜੋ ਸਾਡੇ ਦੇਸ਼ ਦੇ ਵਾਸੀ ਨੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਵੀਰੋ ਇਹਨਾਂ ਸਰਕਾਰਾਂ ਤੋਂ ਆਪਾਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ ਵੀਰੋ ਮੇਰੀ ਆਪ ਸਭ ਨੂੰ ਹੱਥ ਜੋੜ ਕਿ ਬੇਨਤੀ ਹੈ ਕਿ ਆਪਾਂ ਗੁਰੂ ਘਰਾਂ ਚ ਬਹੁਤ ਪੱਥਰ ਲਾਈ ਜਾਂਦੇ ਹਾਂ ਸੜਕਾਂ ਤੇ ਬਹੁਤ ਲੰਗਰ ਚਲਾਈ ਜਾਂਦੇ ਹਾਂ ਰੱਜਿਆਂ ਨੂੰ ਹੋਰ ਖੁਆਈ ਜਾਂਦੇ ਹਾਂ ਲੀਡਰਾਂ ਨੂੰ ਫੰਡਾਂ ਦੀ ਭੇਟਾਂ ਚੜਾਈ ਜਾਂਦੇ ਹਾਂ ਬਾਬਿਆਂ ਦੇ ਡੇਰਿਆਂ ਚ ਅਨਾਜ ਦੇ ਢੇਰ ਲਾਈ ਜਾਂਦੇ ਹਾਂ ਵੀਰੋ ਇਹ ਸਭ ਦੀ ਆਪੋ ਆਪਣੀ ਸੋਚ ਹੈ ਜਿਸ ਨੂੰ ਜਿੱਥੇ ਠੀਕ ਲੱਗਦਾ ਉਹ ਉੱਥੇ ਹੀ ਆਪਣੀ ਮਨ ਦੀ ਸਾਂਤੀ ਲਈ ਸੇਵਾ ਕਰਦਾ ਹੈ । ਵੀਰੋ ਅਸਲ ਸੇਵਾ ਤਾਂ ਭੁੱਖੇ ਦਾ ਢਿੱਡ ਭਰਨਾ, ਨੰਗੇ ਤਾਂ ਤਨ ਢਕਣਾ ,ਕਿਸੇ ਗਰੀਬ ਬਿਮਾਰ ਦਾ ਇਲਾਜ ਕਰਵਾਉਣਾ ਵੀਰੋ ਆਪਾਂ ਸਾਰਿਆਂ ਨੂੰ ਰਲ ਕਿ ਇਹਨਾਂ ਗਰੀਬ ਮਾਸੂਮ ਬੱਚਿਆਂ ਲਈ ਜਰੂਰ ਕੁੱਝ ਕਰਨਾ ਚਾਹੀਦਾ ਹੈ ਮੈਂ ਵੀਰੋ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਹੀ ਸਹਾਇਤਾ ਬਾਘੇ ਪੁਰਾਣੇ ਭੇਜੋ ਤੁਸੀਂ ਜੋ ਵੀ ਇਹਨਾਂ ਗਰੀਬ ਮਾਸੂਮ ਬੱਚਿਆਂ ਲਈ ਸਹਾਇਤਾ ਕਰਨੀ ਚਾਹੁੰਦੇ ਹੋਂ ਉਹ ਬੂਟ ਜੁਰਾਬਾਂ ਕੱਪੜੇ ਕੋਟੀਆਂ ਰਾਹੀਂ ਆਪਣੇ_ਆਪਣੇ ਇਲਾਕੇ ਚ ਜਰੂਰ ਕਰੋ ਵੀਰੋ ਬੂੰਦ_ਬੂੰਦ ਨਾਲ ਸਮੁੰਦਰ ਭਰ ਜਾਂਦੇ ਨੇ ਆਉ ਆਪਾਂ ਰਲ ਮਿਲ ਕਿ ਇਹਨਾਂ ਗਰੀਬ ਬੱਚਿਆਂ ਦਾ ਤਨ ਢਕੀਏ ਤਾਂ ਕਿ ਮਾਸੂਮ ਠੰਡ ਤੋਂ ਬਚ ਸਕਣ ਹੋਰ ਜਾਣਕਾਰੀ ਲਈ ਸੰਪਰਕ ਕਰੋ 098146 10574