ਸ਼੍ ਮੁਕਤਸਰ ਸਾਹਿਬ : ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਅੱਜ ਇੱਥੇ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ ਦੀ ਪ੍ਧਾਨਗੀ ਹੇਠ ਆਯੋਜਿਤ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸ੍ ਰਾਮ ਸਿੰਘ, ਏ.ਸੀ.ਯੂ.ਟੀ. ਮੈਡਮ ਸਾਕਸ਼ੀ ਸਾਹਨੀ, ਡੀ.ਐਸ.ਪੀ. ਐਚ ਸ: ਜਸਵੰਤ ਸਿੰਘ, ਸਿਵਲ ਸਰਜਨ ਡਾ: ਜਗਜੀਵਨ ਲਾਲ, ਤਹਸੀਲਦਾਰ ਸ: ਦਰਸ਼ਨ ਸਿੰਘ, ਡੀ.ਡੀ.ਪੀ.ਓ. ਸ੍ ਨਵਲ ਕੁਮਾਰ, ਸਿੱਖਿਆ ਅਫ਼ਸਰ ਸ੍ ਦਵਿੰਦਰ ਰਜੌਰੀਆ, ਕਾਰਜ ਸਾਧਕ ਅਫ਼ਸਰ ਸ: ਜਗਸੀਰ ਸਿੰਘ, ਐਸ.ਡੀ.ਓ. ਜਸਪਰੀਤ ਸਿੰਘ, ਪਰਿੰਸੀਪਲ ਸ੍ਮਤੀ ਮ੍ਰਿਦੁਲਾ ਸ਼ਰਮਾ, ਬਾਲ ਸੁਰੱਖਿਆ ਅਫ਼ਸਰ ਡਾ: ਸਿਵਾਨੀ ਨਾਗਪਾਲ, ਸੁਪਰਡੈਂਟ ਨੱਛਤਰ ਸਿੰਘ, ਗੁਰਮੁੱਖ ਸਿੰਘ ਆਦਿ ਵੀ ਹਾਜਰ ਸਨ।
ਇਸ ਮੌਕੇ ਏ.ਡੀ.ਸੀ. ਸ: ਕੁਲਜੀਤ ਪਾਲ ਸਿੰਘ ਮਾਹੀ ਨੇ ਦੱਸਿਆ ਕਿ ਗਣÎਤੰਤਰ ਦਿਵਸ ਮੌਕੇ ਸਮਾਗਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਵੇਗਾ। ਉਨਾਂ ਨੇ ਸਾਰੇ ਵਿਭਾਗਾਂ ਨੂੰ ਅਗੇਤੇ ਤੌਰ ਤੇ ਸਾਰੇ ਲੋੜੀਂਦੇ ਪ੍ਬੰਧ ਕਰਨ ਲਈ ਕਿਹਾ। ਉਨਾਂ ਨੇ ਸਿਹਤ ਵਿਭਾਗ ਨੂੰ ਉਥੇ ਸਿਹਤ ਸੇਵਾਵਾਂ ਲਈ ਟੀਮ ਤਾਇਨਾਤ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਉਨਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਸਫਾਈ ਵਿਵਸਥਾ ਚੁਸਤ ਦਰੁਸਤ ਕਰਨ ਲਈ ਵੀ ਕਿਹਾ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਸਜਾਈਆਂ ਜਾਣਗੀਆਂ।