ਪਟਿਆਲਾ :-ਕੁੱਲ ਹਿੰਦ ਅੰਤਰਵਰਸਿਟੀ ਜਿਮਨਾਸਟਿਕਸ ਅਤੇ ਮਲਖੰਬ ਚੈਂਪੀਅਨਸ਼ਿਪ ਅੱਜ ਇੱਥੇ ਪੋਲੋ ਗਰਾਊਂਡ ਦੇ ਮੇਜਰ ਤੇਜਿੰਦਰ ਪਾਲ ਸਿੰਘ ਸੋਹਲ ਮਲਟੀਪਰਪਜ਼ ਹਾਲ ਵਿਖੇ ਸ਼ੁਰੂ ਹੋ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੇਜ਼ਬਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤਾ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 60 ਯੂਨੀਵਰਸਿਟੀਆਂ ਦੇ 600 ਦੇ ਕਰੀਬ ਜਿਮਨਾਸਟ ਹਿੱਸਾ ਲੈ ਰਹੇ ਹਨ। ਇਸ ਮੌਕੇ ਤੇ ਜਿਲਾ ਖੇਡ ਅਫਸਰ ਸ਼੍ਮਤੀ ਜਸੀਰਪਾਲ ਬਰਾੜ ਦਾ ਉਹਨਾਂ ਦੀਆਂ ਖੇਡਾਂ ਪਤੀ ਸੇਵਾਵਾਂ ਲਈ ਮੱਦੇਨਜਰ ਵਿਸ਼ੇਸ਼ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਡਿਪਟੀ ਡਾਇਰੈਕਟਰ ਡਾ. ਗੁਰਦੀਪ , ਕੌਮੀ ਮੁੱਖ ਕੋਚ ਡਾ. ਜੀ.ਐਸ.ਬਾਵਾ, ਦਰੋਣਾਚਾਰੀਆ ਡੀ.ਕੇ.ਰਾਠੌੜ, ਕੋਚ ਕਲਪਨਾ ਦੇਬਨਾਥ, ਪ੍ਰੋ. ਜਸਮੇਲ ਕੌਰ ਹਾਂਡਾ, ਸਾਬਕਾ ਕੌਮਾਂਤਰੀ ਜਿਮਨਾਸਟ ਤੇ ਕੋਚ ਮੀਨਾਕਸ਼ੀ, ਅਨੀਤਾ ਰਾਣੀ, ਕਿਰਨਜੀਤ ਕੌਰ, ਸੀਮਾ ਤੇ ਰੁਪਿੰਦਰ ਕੌਰ, ਕੋਚ ਡਾ. ਦਲਬੀਰ ਸਿੰਘ, ਮਿੱਤਰਪਾਲ ਸਿੰਘ, ਜਸਵੰਤ ਸਿੰਘ, ਰਚਨਾ, ਮੁਕੇਸ਼ ਚੌਧਰੀ, ਰੇਨੂੰ ਬਾਲਾ, ਧਰਮਿੰਦਰਪਾਲ ਸਿੰਘ ਚਹਿਲ, ਹਰਭਜਨ ਸਿੰਘ ਸੰਧੂ, ਪਰਿੰਸਇੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਮੋਜੂਦ ਸਨ।
ਚੈਂਪੀਅਨਸ਼ਿਪ ਦਾ ਉਦਘਾਟਨ ਡਾ. ਜਸਪਾਲ ਸਿੰਘ ਨੇ ਝੰਡਾ ਲਹਿਰਾ ਕੇ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿਚ ਅੱਵਲ ਨੰਬਰ ਤੇ ਚਲ ਰਹੀ ਹੈ ਜਿਸ ਵਿਚ ਖਿਡਾਰੀਆਂ ਤੇ ਕੋਚਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਖੇਡਾਂ ਪੇਸ਼ਾ, ਸ਼ੋਹਰਤ, ਮਨੋਰੰਜਨ ਅਤੇ ਚੰਗੇ ਰੁਜਗਾਰ ਦਾ ਸਾਧਨ ਬਣ ਚੁੱਕੀਆਂ ਹਨ। ਇਸ ਕਰਕੇ ਇਹਨਾਂ ਰਾਹੀਂ ਹਰ ਕੋਈ ਚੰਗੇ ਮੁਕਾਮ ਤੇ ਪੁੱਜ ਸਕਦਾ ਹੈ। ਕੌਮਾਂਤਰੀ ਜਿਮਨਾਸਟ ਪ੍ਭਜੋਤ ਬਾਜਵਾ ਨੇ ਦੇਸ਼ ਭਰ ਚੋਂ ਆਏ ਖਿਡਾਰੀਆਂ ਦੀ ਝੰਡਾਬਰਦਾਰ ਬਣੀ। ਪੰਖੁੜੀ ਰਾਠੌੜ ਨੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਦੀ ਸਹੁੰ ਚੁੱਕੀ। ਅੱਜ ਪਹਿਲੇ ਦਿਨ ਅਰੰਭਕ ਦੌਰ ਤੇ ਮੁਕਾਬਲੇ ਹੋਏ।