ਸਮਾਣਾ (ਪਟਿਆਲਾ):ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਮਾਈ ਭਾਗੋ ਵਿਦਿਆ ਸਕੀਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਦੀਆਂ 26 ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁਫ਼ਤ ਸਾਈਕਲਾਂ ਦੀ ਸਹੂਲਤ ਨਾਲ ਲੜਕੀਆਂ ਦੀ ਉਚੇਰੀ ਸਿੱਖਿਆ ਪਰਾਪਤ ਕਰਨ ਦੀ ਦਰ ਵਿੱਚ ਯਕੀਨੀ ਤੌਰ ‘ਤੇ ਵਾਧਾ ਹੋ ਰਿਹਾ ਹੈ। ਉਨਾ ਕਿਹਾ ਕਿ ਪਹਿਲਾਂ ਗਰੀਬ ਘਰਾਂ ਨਾਲ ਸਬੰਧਤ ਲੜਕੀਆਂ ਦਸਵੀਂ ਤੋਂ ਬਾਅਦ ਪੜ੍ਈ ਛੱਡ ਦਿੰਦੀਆਂ ਸਨ ਜਿਸ ਕਾਰਨ ਉਹ ਉਚੇਰੀ ਸਿੱਖਿਆ ਪਰਾਪਤ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ, ਪਰ ਸਰਕਾਰ ਦੇ ਇਸ ਉਪਰਾਲੇ ਨੇ ਪੜ੍ਨ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਦੇ ਬਿਹਤਰ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨਾ ਕਿਹਾ ਕਿ ਇਸ ਸਾਲ ਪਟਿਆਲਾ ਜ਼ਿਲਾ ਦੇ ਵੱਖ-ਵੱਖ ਸਕੂਲਾਂ ਵਿੱਚ 11 ਹਜ਼ਾਰ 31 ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਮੁਹੱਈਆ ਕਰਵਾਏ ਜਾ ਰਹੇ ਹਨ।
ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਅੱਜ ਦਾ ਕੰਮ ਅੱਜ ਹੀ ਨਿਬੇੜਨ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਕੰਮ ਕੱਲ੍ ‘ਤੇ ਪਾਉਣ ਨਾਲ ਮਾਨਸਿਕ ਤਣਾਅ ਹੀ ਪੈਦਾ ਹੁੰਦਾ ਹੈ। ਉਨਾ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪਰੇਰਿਆ ਅਤੇ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਸਬੰਧੀ ਜਾਗਰੂਕ ਕੀਤਾ। ਸ. ਰੱਖੜਾ ਨੇ ਕਿਹਾ ਕਿ ਦਸਵੀਂ ਜਮਾਤ ਵਿੱਚੋਂ 80 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਜਦੋਂ ਮੈਰੀਟੋਰੀਅਸ ਸਕੂਲ ‘ਚ ਦਾਖਲੇ ਦੇ ਸਮਰੱਥ ਬਣ ਜਾਂਦੇ ਹਨ ਤਾਂ ਉਨਾ ਦੇ ਭਵਿੱਖ ਦੇ ਰੌਸ਼ਨ ਹੋਣ ਦੀਆਂ ਸੰਭਾਵਨਾਵਾਂ ‘ਚ ਭਾਰੀ ਵਾਧਾ ਹੋ ਜਾਂਦਾ ਹੈ। ਉਨਾ ਕਿਹਾ ਕਿ ਵਿਦਿਆ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵੀ ਮਨੁੱਖੀ ਜੀਵਨ ਦਾ ਹਿੱਸਾ ਹਨ ਅਤੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਤਰਾਸ਼ਦੇ ਰਹਿਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਦੇ ਪਰਿੰਸੀਪਲ ਸ਼੍ ਸੋਮਨਾਥ, ਸੰਮਤੀ ਮੈਂਬਰ ਸ. ਵਿਸਾਖਾ ਸਿੰਘ, ਸੀਨੀਅਰ ਆਗੂ ਸ. ਗੁਰਮੇਜ ਸਿੰਘ, ਸ. ਤਰਲੋਕ ਸਿੰਘ, ਸ. ਹਾਕਮ ਸਿੰਘ, ਸ. ਬਲਵਿੰਦਰ ਸਿੰਘ ਜੱਸਲ, ਸ਼੍ ਬੀਰਬਲ ਕੁਮਾਰ ਸਮੇਤ ਹੋਰ ਆਗੂ, ਵਿਦਿਆਰਥੀ ਤੇ ਪਿੰਡ ਵਾਸੀ ਵੀ ਹਾਜ਼ਰ ਸਨ।