ਪਟਿਆਲਾ: ਬੀਜੇਪੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਵਿੱਚ ਕਲੇਸ਼ ਪਵਾ ਦਿੱਤਾ ਹੈ। ‘ਆਪ’ ਦੀ ਹਾਈਕਮਾਨ ਨੇ ਨਵਜੋਤ ਸਿੱਧੂ ਲਈ ਪਰਟੀ ਦੇ ਦਰ ਖੋਲ੍ ਦਿੱਤੇ ਹਨ ਪਰ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸਣੇ ਹੋਰ ਸੀਨੀਅਰ ਲੀਡਰ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੇ। ਦੂਜੇ ਪਾਸੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸਿੱਧੂ ਦਾ ਪਾਰਟੀ ਵਿੱਚ ਆਉਣ ਲਈ ਸਵਾਗਤ ਕੀਤਾ ਹੈ। ਕੇਜਰੀਵਾਲ ਦੀ ਬਿਆਨ ਮਗਰੋਂ ਪਾਰਟੀ ਤੋਂ ਬਰਖਾਸਤ ਪਟਿਆਲਾ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਪਾਰਟੀ ਦੇ ਸਿਧਾਤਾਂ ‘ਤੇ ਸਵਾਲ ਉਠਾਏ ਹਨ। ਡਾ. ਗਾਂਧੀ ਨੇ ਆਖਿਆ ਹੈ ਕਿ ਜੇਕਰ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਸਿਆਸੀ ਮੌਕਾਪ੍ਸਤੀ ਤੇ ਥੁੱਕ ਕੇ ਚੱਟਣ ਵਾਲੀ ਗੱਲ ਹੋਵੇਗੀ। ਡਾ. ਗਾਂਧੀ ਨੇ ਆਖਿਆ ਹੈ ਕਿ ਦੋ ਵਾਰ ਅੰਮਰਿਤਸਰ ਸਾਹਿਬ ਤੋਂ ਭਾਜਪਾ ਦੇ ਐਮਪੀ ਬਣਨ ਮਗਰੋਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਸਿੱਧੂ ਨੂੰ ਸੀਟ ਨਾ ਦਿੱਤੇ ਜਾਣ ਕਾਰਨ ਉਨਾ ਦੀ ਪਾਰਟੀ ਨਾਲ ਨਰਾਜ਼ਗੀ ਹੈ। ਉਨਾ ਆਖਿਆ ਕਿ ਇਸ ਵਿਚਕਾਰ ਕੇਜਰੀਵਾਲ ਵੱਲੋਂ ਸਿੱਧੂ ਦਾ ਸੁਆਗਤ ਕਰਨ ਦੇ ਦਿੱਤੇ ਬਿਆਨ ਤੋਂ ਇੰਝ ਲੱਗਦਾ ਹੈ ਕਿ ਕੁਝ ਨਾ ਕੁਝ ਦਾਲ ਜ਼ਰੂਰ ਪੱਕ ਰਹੀ ਹੈ। ਕੇਜਰੀਵਾਲ ਵੱਲੋਂ ਸਿੱਧੂ ਦਾ ਸੁਆਗਤ ਕਰਨ ਮਗਰੋਂ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਨਕਾਰ ਕਰਨ ‘ਤੇ ਡਾ. ਗਾਂਧੀ ਨੇ ਆਖਿਆ ਹੈ ਕਿ ਜੇਕਰ ਸਿੱਧੂ ਆਪ ਵਿੱਚ ਸ਼ਾਮਲ ਹੁੰਦੇ ਨੇ ਤਾਂ ਛੋਟੇਪੁਰ ਨੂੰ ਡਰ ਹੈ ਕਿ ਉਨ੍ਹਾਂ ਦਾ ਪਾਰਟੀ ਵਿੱਚ ਕੱਦ ਛੋਟਾ ਹੋ ਜਾਵੇਗਾ। ਉਧਰ, ਜਦੋਂ ਡਾ. ਗਾਧੀ ਦੇ ਇਸਬਿਆਨ ਬਾਰੇ ਆਪ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨਾਲ ਗੱਲ ਕੀਤੀ ਗਈ ਤਾਂ ਉਨਾ ਸਾਫ ਆਖਿਆ ਕਿ ਦਿੱਲੀ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਮਗਰੋਂ ਹੀ ਕੇਜਰੀਵਾਲ ਨੇ ਸਿੱਧੂ ਦਾ ਸੁਆਗਤ ਕੀਤਾ ਸੀ