ਸ਼੍ ਮੁਕਤਸਰ ਸਾਹਿਬ, ; ਜ਼ਿਲਾ ਸ੍ ਮੁਕਤਸਰ ਸਾਹਿਬ ਵਿਚ ਝੋਨੇ ਅਤੇ ਬਾਸਮਤੀ ਦੀ ਬੰਪਰ ਫਸਲ ਕਾਰਨ ਜਿੱਥੇ ਕਿਸਾਨਾਂ ਨੂੰ ਚੋਖੀ ਵੱਟਤ ਹੋਈ ਹੈ ਉੱਥੇ ਹੀ ਇਸ ਨਾਲ ਮਾਰਕਿਟ ਫੀਸ ਵਸੂਲੀ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ ਜਿਸ ਨਾਲ ਜ਼ਿਲੇ ਦੀਆਂ ਦਿਹਾਤੀ ਸੜਕਾਂ ਅਤੇ ਪੇਂਡੂ ਖਰੀਦ ਕੇਂਦਰਾਂ ਦੇ ਵਿਕਾਸ ਨੂੰ ਹੁਣ ਹੋਰ ਹੁਲਾਰਾ ਮਿਲ ਸਕੇਗਾ। ਇਹ ਜਾਣਕਾਰੀ ਜ਼ਿਲਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ ਨੇ ਦਿੱਤੀ।
ਸ: ਮੱਤਾ ਨੇ ਦੱਸਿਆ ਕਿ ਝੋਨੇ ਦਾ ਸੀਜਨ ਖਤਮ ਹੋਣ ਤੋਂ ਬਾਅਦ ਹੁਣ ਜਿਲੇ ਦੀਆਂ ਚਾਰ ਮੁੱਖ ਮੰਡੀਆਂ ਗਿੱਦੜਬਾਹਾ, ਮਲੋਟ, ਬਰੀਵਾਲਾ ਅਤੇ ਸ੍ ਮੁਕਤਸਰ ਸਾਹਿਬ ਵਿੱਚ ਪੂਸਾ ਬਾਸਮਤੀ 1121 ਦੀ ਆਮਦ ਤੇਜ ਹੋ ਗਈ। ਬਾਸਮਤੀ ਨੂੰ ਪਰਾਈਵੇਟ ਮਿੱਲਰਾਂ ਵੱਲੋਂ ਖਰੀਦ ਕੀਤਾ ਜਾ ਰਿਹਾ ਅਤੇ 30 ਨਵੰਬਰ 2015 ਤੱਕ ਪਿਛਨੇ ਸਾਲ ਦੇ ਮੁਕਾਬਲੇ 18 ਫੀਸਦੀ ਮਾਰਕਿਟ ਫੀਸ ਵਿੱਚ ਵਾਧਾ ਦਰਜ ਕੀਤਾ ਗਿਆ । ਅੱਜ ਆਪਣੇ ਦਫਤਰ ਤੋਂ ਇੱਕ ਲਿਖਤੀ ਪਰੈਸ ਨੋਟ ਜਾਰੀ ਕਰਦੇ ਹੋਏ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਧਿਕਾਰੀ ਸ੍ ਮੁਕਸਤਰਜ ਸਾਹਿਬ ਨੇ ਦੱਸਿਆ ਕਿ ਝੋਨੇ ਦੀ ਆਮਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 46 ਫੀਸਦ ਵਾਧਾ ਹੋਇਆ । ਦੁਸਰੇ ਪਾਸੇ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਪਰ ਫਿਰ ਵੀ ਬਾਸਮਤੀ ਤੇ ਪਿਛਲੇ 2 ਸਾਲਾਂ ਤੋਂ ਸਰਕਾਰ ਵੱਲੋਂ ਮਾਰਕਿਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਬੰਦ ਕਰ ਦਿੱਤਾ ਸੀ ਜਿਸ ਨਾਲ ਪੰਜਾਬ ਦੀਆਂ ਮਾਰਕਿਟ ਕਮੇਟੀਆਂ ਦੀ ਆਮਦਨ ਕੁਝ ਘੱਟ ਗਈ ਸੀ। ਪਰ ਇਸ ਵਰੇ ਸਰਕਾਰ ਵੱਲੋਂ 2 ਫੀਸਦੀ ਮਾਰਿਕਟ ਫੀਸ 2 ਫੀਸਦੀ ਦਿਹਾਤੀ ਵਿਕਾਸ ਫੰਡ ਅਤੇ 3 ਫੀਸਦੀ ਬੁਨਿਆਦੀ ਢਾਂਚਾ ਵਿਕਾਸ ਫੰੰਡ ਅਤੇ 0.25 ਫੀਸਦੀ ਕੈਂਸਰ ਸੈੱਸ ਬਾਸਮਤੀ ਦੇ ਖਰੀਦਾਰਾਂ ਤੇ ਲਗਾ ਦਿੱਤਾ ਗਿਆ ਜਿਸ ਕਾਰਨ ਜਿੱਥੇ ਮਾਰਕਿਟ ਕਮੇਟੀ ਪਿੱਡਾਂ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੀਆਂ ਉੱਥੇ ਆਪਣੇ ਪੈਰਾਂ ਦੇ ਮੁੜ ਖੜਾ ਹੋਣਗੀਆਂ। ਸ: ਮੱਤਾ ਨੇੇੇ ਦੱਸਿਆ ਕਿ ਪਿਛਲੀ ਵਾਰ 37 ਕਰੋੜ 72 ਲੱਖ 14 ਹਜਾਰ 8 ਸੌ 59 ਰੁਪਏ ਮਾਰਕਿਟ ਫੀਸ ਅਤੇ ਇੰਨਾ ਹੀ ਦਿਹਾਤੀ ਵਿਕਾਸ ਫੰਡ ਜਿਲੇ ਦੀਆਂ ਮਾਰਕਿਟ ਕਮੇਟੀਆਂ ਵੱਲੋਂ ਇਕੱਠਾ ਹੋਇਆ ਸੀ, ਜਦੋਂ ਕਿ ਇਸ ਦੇ ਮੁਕਾਬਲੇ ਨਰਮੇ ਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਇਸ ਸਾਲ 44 ਕਰੋੜ 35 ਲੱਖ 49 ਹਜਾਰ 663 ਰੁਪਏ ਮਾਰਕਿਟ ਫੀਸ ਅਤੇ ਇੰਨਾ ਹੀ ਦਿਹਾਤੀ ਵਿਕਾਸ ਫੰਡ ਇਕੱਠਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵੱਧ ਹੈ। ਸ੍ ਮੱਤਾ ਨੇ ਦੱਸਿਆ ਕਿ ਬਾਸਮਤੀ ਤੋਂ ਮਾਰਕਿਟ ਫੀਸ ਆਉਣ ਨਾਲ ਮਾਰਕਿਟ ਫੀਸ ਵਿੱਚ ਵਾਧਾ ਹੋਵੇਗਾ ਅਤੇ ਜਿਲੇ ਦੀਆਂ ਚਾਰੇੇ ਮਾਰਕਿਟ ਕਮੇਟੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਜਿਲੇ ਦੇ ਕੱਚੇ ਖਰੀਦ ਕੇਂਦਰਾਂ ਨੂੰ ਆਉਂਦੇ ਨੂੰ ਪੱਕਾ ਕੀਤਾ ਜਵਾੇ ਅਤੇ ਜਿਹੜੇ ਵੀ ਖਰੀਦ ਕੇਂਦਰਾਂ ਵਿੱਚ ਮੁਰਮੰਤ ਹੋਣ ਵਾਲੀ, ਬਿਜਲੀ ਦੇ ਟਾਵਰ ਲੱਗਣੇ ਹਨ ਨੂੰ ਆਉਂਦੇ ਕਣਕ ਦੇ ਸੀਜਨ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ।