ਬਠਿੰਡਾ,: ਪੰਜਾਬ ਦੇ ਮੁੱਖ ਮੰਤਰੀ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਸਰਪ੍ਸਤ ਸ: ਪਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 23 ਨਵੰਬਰ 2015 ਨੂੰ ਇੱਥੇ ਹੋਣ ਜਾ ਰਹੀ ‘ਸਦਭਾਵਨਾ ਰੈਲੀ’ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਉਪ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ: ਪਰਮਜੀਤ ਸਿੰਘ ਸਿੱਧਵਾਂ ਅਤੇ ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ: ਚਰਨਜੀਤ ਸਿੰਘ ਬਰਾੜ ਖੁਦ ਮੌਕੇ ਤੇ ਹਾਜਰ ਰਹਿ ਕੇ ਤਿਆਰੀਆਂ ਦੀਆਂ ਨਿਗਰਾਨੀ ਕਰ ਰਹੇ ਹਨ।
ਬਠਿੰਡਾ ਗੋਣੇਆਣਾ ਰੋਡ ਤੇ ਪਰਲ ਕਲੌਨੀ ਵਿਖੇ ਰੈਲੀ ਵਾਲੀ ਥਾਂ ਤੇ ਬਣਾਏ ਕੰਟਰੋਲ ਰੂਮ ਤੋਂ ਬਿਆਨ ਜਾਰੀ ਕਰਦਿਆਂ ਸ: ਪਰਮਜੀਤ ਸਿੰਘ ਸਿੱਧਵਾਂ ਅਤੇ ਸ: ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਰੈਲੀ ਵਿਚ ਇਲਾਕੇ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਵਰਕਰ, ਇਸਤਰੀ ਵਿੰਗ, ਯੂੱਥ ਵਿੰਗ, ਸੋਈ, ਐਸ.ਸੀ. ਬੀ.ਸੀ., ਕਿਸਾਨ ਅਤੇ ਸੈਨਿਕ ਵਿੰਗ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਿਰਕਤ ਕਰਣਗੇ।
ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਅਮਨ ਸ਼ਾਂਤੀ ਅਤੇ ਸਦਭਾਵਨਾ ਦਾ ਮਹੌਲ ਬਣਾਈ ਰੱਖਣਾ ਸਭ ਤੋਂ ਵੱਡੀ ਪ੍ਥਾਮਿਕਤਾ ਰਹੀ ਹੈ ਅਤੇ ਪਿੱਛਲੇ ਸਮੇਂ ਦੌਰਾਨ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਦੇਸ਼ ਭਰ ਵਿਚੋਂ ਸਭ ਤੋਂ ਸਾਂਤ ਸੂਬਾ ਬਣਾਈ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਅਤੇ ਸੁਚੇਤ ਲੋਕ ਹਮੇਸਾ ਹੀ ਸੂਬੇ ਵਿਚ ਅਮਨ ਸਾਂਤੀ ਬਣਾਈ ਰੱਖਣ ਲਈ ਮੋਹਰੀ ਭੁਮਿਕਾ ਨਿਭਾਉਂਦੇ ਰਹੇ ਹਨ ਅਤੇ ਹੁਣ ਵੀ 23 ਨਵੰਬਰ ਨੂੰ ਹੋਣ ਜਾ ਰਹੀ ਇਸ ਸਦਭਾਵਨਾ ਰੈਲੀ ਵਿਚ ਪੰਜਾਬ ਦੇ ਲੋਕ ਹੁੰਮ ਹੁੰਮਾ ਕੇ ਪੁੱਜ ਕੇ ਸੂਬੇ ਵਿਚ ਅਮਨ ਸ਼ਾਂਤੀ ਅਤੇ ਸਦਭਾਵਨਾ ਪ੍ਤੀ ਆਪਣੀ ਵਚਨਬੱਧਤਾ ਦਾ ਪ੍ਗਟਾਵਾ ਕਰਣਗੇ।
ਰੈਲੀ ਲਈ ਬਠਿੰਡਾ ਗੋਣੇਆਣਾ ਰੋਡ ਤੇ ਪਰਲ ਕਲੌਨੀ ਦੀ ਖਾਲੀ ਪਈ 100 ਏਕੜ ਜਗਾਂ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਰੈਲੀ ਲਈ ਮੁੱਖ ਪੰਡਾਲ ਤੋਂ ਇਲਾਵਾ ਪਾਰਕਿੰਗ, ਲੰਗਰ ਅਤੇ ਹੋਰ ਪ੍ਬੰਧ ਕੀਤੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਲਈ ਹਲਕਾ ਵਾਰ ਡਿਉਟੀਆਂ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਸਬੰਧਤ ਹਲਕਿਆਂ ਵਿਚੋਂ ਅਮਨ ਸ਼ਾਂਤੀ ਦੇ ਹਾਮੀ ਪੰਜਾਬੀ ਵੱਡੀ ਗਿਣਤੀ ਵਿਚ ਰੈਲੀ ਵਾਲੀ ਥਾਂ ਤੇ 23 ਨਵੰਬਰ ਨੂੰ 10 ਵਜੇ ਸਵੇਰੇ ਪੁੱਜ ਜਾਣਗੇ।
ਉਨਾਂ ਕਿਹਾ ਕਿ ਰੈਲੀ ਵਾਲੀ ਥਾਂ ਤੇ ਆਉਣ ਵਾਲੀ ਵੱਡੀ ਸੰਗਤ ਲਈ ਬੈਠਣ ਦੇ ਪੁਖਤਾ ਪ੍ਬੰਧ ਕਰਨ ਦੇ ਨਾਲ ਨਾਲ ਪਾਰਕਿੰਗ ਦੇ ਵੀ ਉਚਿਤ ਪ੍ਬੰਧ ਕੀਤੇ ਜਾ ਰਹੇ ਹਨ। ਉਨਾਂ ਨੇ ਪੰਜਾਬ ਦੇ ਲੋਕਾਂ ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤੀ ਵਿਕਾਸ ਗਾਥਾ ਨੂੰ ਜਾਰੀ ਰੱਖਣ ਅਤੇ ਸੂਬੇ ਦੀ ਅਮਨ ਸਾਂਤੀ ਨੂੰ ਬਹਾਲ ਰੱਖਣ ਪ੍ਤੀ ਆਪਣੀ ਵਚਨਬੱਧਤਾ ਦਾ ਪ੍ਗਟਾਵਾ ਕਰਨ ਲਈ ਹੁੰਮ ਹੁੰਮਾ ਕੇ ਇਸ ਰੈਲੀ ਵਿਚ ਪੁੱਜਣ ਦੀ ਬੇਨਤੀ ਕੀਤੀ।