ਪਟਿਆਲਾ :ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ ‘ਚ ਸਿਆਚਿਨ ਗਲੇਸ਼ੀਅਰ ਵਿਖੇ ਆਪਣੀ ਡਿਊਟੀ ਦੌਰਾਨ ਬਰਫ਼ ਦੀਆਂ ਢਿੱਗਾਂ ਹੇਠ ਆ ਕੇ ਸ਼ਹੀਦ ਹੋਏ ਕੈਪਟਨ ਅਸ਼ਵਨੀ ਕੁਮਾਰ ਦੀ ਸ਼ਾਂਤੀ ਨਗਰ ਸਥਿਤ ਰਿਹਾਇਸ਼ ਵਿਖੇ ਕੈਬਨਿਟ ਮੰਤਰੀ ਸ਼ ਅਨਿਲ ਜੋਸ਼ੀ ਅਤੇ ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਗਟਾਵਾ ਕੀਤਾ ਗਿਆ। ਸ਼੍ ਜੋਸ਼ੀ ਅਤੇ ਸ. ਰੱਖੜਾ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨ ਵਾਰਨ ਵਾਲੇ ਕੈਪ. ਅਸ਼ਵਨੀ ਕੁਮਾਰ ਦੇ ਦਿਹਾਂਤ ਨਾਲ ਨਾ ਕੇਵਲ ਪਰਿਵਾਰ ਬਲਕਿ ਸਮੁੱਚੇ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਪੀੜਤ ਪਰਿਵਾਰ ਨਾਲ ਖੜ੍ਹੀ ਹੈ। ਸ. ਰੱਖੜਾ ਨੇ ਕਿਹਾ ਕਿ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਰਕਾਰ ਵੱਲੋਂ ਠੋਸ ਕਦਮ ਪੁੱਟੇ ਜਾਣਗੇ। ਸ਼੍ ਜੋਸ਼ੀ ਤੇ ਸ. ਰੱਖੜਾ ਨੇ ਸਵ. ਕੈਪਟਨ ਅਸ਼ਵਨੀ ਕੁਮਾਰ ਦੇ ਪਿਤਾ ਤੇ ਹੋਰ ਮੈਂਬਰਾਂ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਗਟਾਵਾ ਕੀਤਾ। ਇਸ ਮੌਕੇ ਮੇਅਰ ਸ. ਅਮਰਿੰਦਰ ਸਿੰਘ ਬਜਾਜ, ਭਾਜਪਾ ਦੇ ਸ਼ਹਿਰੀ ਪ੍ਧਾਨ ਸ਼੍ ਅਨਿਲ ਬਜਾਜ, ਸਾਬਕਾ ਮੇਅਰ ਸ਼੍ ਵਿਸ਼ਨੂ ਸ਼ਰਮਾ ਵੀ ਉਨਾ ਦੇ ਨਾਲ ਸਨ। ਜ਼ਿਕਰਯੋਗ ਹੈ ਕਿ ਸਵ. ਅਸ਼ਵਨੀ ਕੁਮਾਰ ਨਮਿਤ ਪਾਠ ਦਾ ਭੋਗ ਮਿਤੀ 21 ਨਵੰਬਰ ਨੂੰ ਸੀ.ਐਮ.ਟੀ ਕਾਲਜ ਦੇ ਗਰਾਊਂਡ, ਅਰਬਨ ਅਸਟੇਟ, ਫੇਜ਼ ਦੋ ਪਟਿਆਲਾ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਦਰਮਿਆਨ ਪਾਇਆ ਜਾਵੇਗਾ।