ਅੰਮਰਿਤਸਰ, (ਲਖਵਿੰਦਰ ਸਿੰਘ) : ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੰਗਤਪੁਰਾ ਦੀ ਵਿਆਹੁਤਾ ਇਕ ਨੋਜਵਾਨ ਅੋਰਤ ਵੱਲੋਂ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਤੋਂ ਦੁਖੀ ਹੋਕੇ ਦੋ ਬੱਚਿਆਂ ਸਮੇਤ ਜਹਿਰੀਲਾ ਪਦਰਾਥ ਖਾਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੇ। ਮਰਿਤਕਾ ਅਤੇ ਉਸਦੇ ਬੱਚਿਆ ਦੀ ਪਛਾਣ ਮਨਜੀਤ ਕੌਰ (32) ਪਤਨੀ ਇੰਦਰਜੀਤ ਸਿੰਘ ਬੇਟਾ ਉਤਮਬੀਰ ਸਿੰਘ (6) ਅਤੇ ਲੜਕੀ ਇਸ਼ਮੀਤ ਕੌਰ (3) ਵਜੋ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮਰਿਤਕਾ ਦੇ ਭਰ੍ਹਾ ਪਾਸਟਰ ਬਲਵਿੰਦਰ ਸਿੰਘ ਸਾਬੀ ਸਹਿੰਸਰਾਂ ਕਲਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਭੈਣ ਮਨਜੀਤ ਕੌਰ ਦਾ ਵਿਆਹ 8 ਸਾਲ ਪਹਿਲਾਂ ਇੰਦਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਨਾਲ ਹੋਇਆ ਸੀ ਜਿਸ ਵਿੱਚ ਉਨਾ ਨੇ ਆਪਣੀ ਹੈਸੀਅਤ ਤੋਂ ਵੱਧਕੇ ਖਰਚਾ ਕਰਦੇ ਹੋਏ ਜਰੂਰਤ ਦਾ ਹਰੇਕ ਸਮਾਨ ਦਿੱਤਾ ਸੀ। ਵਿਆਹ ਤੋਂ ਜਲਦੀ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਅਤੇ ਪਤੀ ਵੱਲੋਂ ਅਕਸਰ ਹੀ ਉਸਦੀ ਭੈਣ ਨਾਲ ਨਿੱਕੀ ਨਿੱਕੀ ਗਲ ਨੂੰ ਲੈਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਦਾ ਕਈ ਵਾਰ ਮੋਹਤਬਰਾਂ ਨੇ ਦੋਹਾਂ ਪਰਿਵਾਰਾਂ ਨੂੰ ਬਿਠਾ ਕੇ ਫੈਂਸਲਾ ਵੀ ਕਰਵਾਇਆ ਸੀ ਪਰ ਕੁਝ ਸਮੇ ਬਾਅਦ ਦੁਬਾਰਾ ਤੋਂ ਉਹੀ ਸਿਲਸਲਾ ਸ਼ੁਰੂ ਕਰ ਦਿੱਤਾ ਜਾਂਦਾ ਸੀ। ਉਸਨੇ ਦੱਸਿਆ ਕਿ ਉਸਦਾ ਜੀਜਾ ਇੰਦਰਜੀਤ ਸਿੰਘ ਨਸ਼ੇ ਕਰਨ ਦਾ ਵੀ ਆਦੀ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਸਦੀ ਭੈਣ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਵਿੱਚ ਉਸਦੇ ਸਹੁਰੇ ਪਰਿਵਾਰ ਵਾਲੇ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕਰਨ ਵਿੱਚ ਉਸਦੇ ਜੀਜੇ ਨੂੰ ਭੜਕਾਉਂਦੇ ਰਹਿੰਦੇ ਸਨ। ਜਿਸ ਦੇ ਚਲਦੇ ਬੀਤੀ ਰਾਤ ਮਨਜੀਤ ਕੌਰ ਵੱਲੋਂ ਆਪਣੇ ਦੋਹਾਂ ਮਾਸੂਮ ਬੱਚਿਆ ਸਮੇਤ ਜਹਿਰੀਲਾ ਪਦਾਰਥ ਨਿਗਲਕੇ ਆਤਮ ਹੱਤਿਆ ਕਰ ਲਈ ਗਈ। ਜਾਣਕਾਰੀ ਮਿਲਣ ਤੇ ਉਹ ਆਪਣੀ ਭੈਣ ਦੇ ਸਹੁਰੇ ਪਿੰਡ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਥਾਣਾ ਝੰਡੇਰ ਦੇ ਮੁੱਖੀ ਸੁਖਜਿੰਦਰ ਸਿੰਘ ਘਟਨਾ ਸਥਾਨ ਤੇ ਪਹੁੰਚੇ ਅਤੇ ਮਰਿਤਕ ਨੋਜਵਾਨ ਅੋਰਤ ਅਤੇ ਦੋਹਾਂ ਬੱਚਿਆ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਮਰਿਤਕਾ ਦੇ ਭਰ੍ਹਾ ਬਲਵਿੰਦਰ ਸਿੰਘ ਸਾਬੀ ਦੇ ਬਿਆਨਾਂ ਦੇ ਅਧਾਰ ਤੇ ਪਤੀ ਇੰਦਰਜੀਤ ਸਿੰਘ, ਸੱਸ ਭਜਨ ਕੌਰ, ਸਹੁਰਾ ਗੁਰਦੀਪ ਸਿੰਘ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ