ਦੇਵੀਗੜ,(ਅਮਨਦੀਪ ਮਹਿਰੋਕ) ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿਖੇ ਸ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ‘ਚ ਪੁਲਿਸ ਗੋਲੀ ਨਾਲ ਦੋ ਸਿੱਖਾ ਦੇ ਮਾਰੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿੱਚ ਥਾਂ ਥਾਂ ਰੋਸ ਮਾਰਚ ਕੱਢੇ ਜਾ ਰਹੇ ਹਨ ਅਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਰਾਂ ਇਲਾਕਾ ਦੇਵੀਗੜ ਦੀਆਂ ਸਿੱਖ ਸੰਗਤਾਂ ਵਲੋਂ ਵੀ ਲਗਾਤਾਰ ਰੋਸ ਮਾਰਚ ਕੱਢ ਕੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਦੇਵੀਗੜ ਬੱਸ ਅੱਡੇ ਦੇ ਲਜਦੀਕ ਅੱਜ ਦੋ ਘੰਟੇ 10 ਤੋਂ 12 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ । ਇਸ ਦੋਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਸਰਬਜੀਤ ਸਿੰਘ ਘੜਾਮ ਨੇ ਕਿਹਾ ਕਿ 20 ਅਕਤੂਬਰ ਨੂੰ ਦੇਵੀਗੜ ਇਲਾਕੇ ਦੀ ਸੰਗਤ ਵਲੋਂ ਦੇਵੀਗੜ ਦੇ ਘੱਗਰ ਦੇ ਪੁੱਲ ਨੇੜੇ ਦਿੱਤੇ ਜਾ ਰਹੇ ਧਰਨੇ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਜੋ ਕਿ ਰੋਸ ਧਰਨੇ ਨੂੰ ਸੰਬੋਧਨ ਕਰਨਗੇ। ਇਸ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜੋ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਰੋਸ ਜਾਹਿਰ ਕਰਨਗੇ।
ਇਸ ਮੌਕੇ ਕੁਝ ਬੁਲਾਰਿਆਂ ਨੇ ਇਸ ਇਲਾਕੇ ਦੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਤੇ ਰੋਸ ਜਾਹਿਰ ਕਰਦਿਆਂ ਕਿਹਾ ਹੈ ਕਿ ਇਨਾ ਮੈਂਬਰਾਂ ਨੂੰ ਸਾਡੇ ਵਲਂ ਬੇਨਤੀ ਕੀਤੀ ਗਈ ਸੀ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਸਿੱਖ ਸੰਗਤਾਂ ਵਿੱਚ ਆ ਕੇ ਬੈਠਣ ਅਤੇ ਲੋਕਾਂ ਦੀ ਗੱਲ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਤੱਕ ਇਸ ਗੰਭੀਰ ਮਸਲੇ ਨੂੰ ਪਹੁੰਚਾਉ। ਪਰ ਬੜੇ ਅਫਸੋਸ ਦੀ ਗੱਲ ਹੇ ਕਿ ਇਸ ਇਲਾਕੇ ਨਾਲ ਸਬੰਘਤ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਾਡੀ ਇੱਕ ਨਹੀਂ ਸੁਣੀ। ਇਸ ਮੌਕੇ ਸਿੱਖ ਸੰਗਤ ਨੇ ਕਿਹਾ ਹੈ ਕਿ ਇਹ ਮੈਂਬਰ ਹੁਣ ਆਪਣੇ ਆਹੁਦੇ ਤੋਂ ਅਸਤੀਫਾ ਦੇਵੀ ਨਹੀਂ ਤਾਂ ਉਸ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਅਮਰਿੰਦਰ ਸਿੰਘ ਤੁੜ, ਭੂਪਿੰਦਰ ਸਿੰਘ, ਹਰਜੀਤ ਸਿੰਘ ਅਦਾਲਤੀਵਾਲਾ, ਬਲਦੇਵ ਸਿੰਘ ਦੇਵੀਗੜ, ਗੁਰਮੀਤ ਸਿੰਘ, ਮਾਨ ਸਿੰਘ, ਕੁਲਦੀਪ ਸਿੰਘ, ਸਵਰਨਜੀਤ ਸਿੰਘ, ਜੱਸ ਕਲਿਆਣ, ਬਰਿੰਦਰ ਸਿੰਘ, ਗੁਲਾਬ ਫਤਹਿਪੁਰ, ਲਾਲੀ ਕਛਵੀ, ਜਸਵਿੰਦਰ ਬੰਟੀ, ਰਾਮ ਸਿੰਘ ਆਦਿ ਮੌਜੂਦ ਸਨ।