ਪਟਿਆਲਾ:ਮਾਰਕੀਟ ਕਮੇਟੀ ਪਟਿਆਲਾ ਦੇ ਵਾਈਸ ਚੇਅਰਮੈਨ ਨਰਦੇਵ ਸਿੰਘ ਆਕੜੀ ਨੇ ਅੱਜ ਕਈ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜਾ ਲਿਆ। ਇਸ ਮੌਕੇ ਵਾਈਸ ਚੇਅਰਮੈਨ ਅਕਾੜੀ ਨੇ ਕਿਹਾ ਕਿ ਕਿਸਾਨਾ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਦੇ ਲਈ ਬਕਾਇਦਾ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਜਿਥੋਂ ਤੱਕ ਪੇਮੈਂਟ ਦਾ ਸਵਾਲ ਹੈ ਤਾਂ ਪੇਮੈਂਟਾਂ ਵਿਚ ਦੇਰੀ ਦਾ ਨੋਟਿਸ ਲੈ ਲਿਆ ਗਿਆ ਹੈ। ਵਾਈਸ ਚੇਅਰਮੈਨ ਆਕੜੀ ਦਾ ਕਹਿਣਾ ਸੀ ਕਿ ਅਕਾਲੀ ਭਾਜਪਾ ਸਰਕਾਰ ਕਿਸਾਨਾ ਦੀ ਹਿਤੈਸ਼ੀ ਸਰਕਾਰ ਹੈ ਅਤੇ ਹੁਣ ਤੱਕ ਜਿਹੜੀਆਂ ਵੀ ਨੀਤੀਆਂ ਬਣਾਈਆ ਗਈਆਂ ਹਨ,ਉਹ ਕਿਸਾਨਾ ਦੇ ਹਿੱਤਾਂ ਲਈ ਬਣਾਈਆਂ ਗਈਆਂ ਹਨ। ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ,ਜਿਹੜੀ ਕਿਸਾਨਾ ਦੇ ਟਿਊਬਵੈਲਾਂ ਦਾ ਬਿਲ ਆਪਣੀ ਜੇਬ ਵਿਚੋਂ ਭਰਦੀ ਹੈ। ਵਾਈਸ ਚੇਅਰਮੈਨ ਨੇ ਦੱਸਿਆ ਕਿ ਮੰਡੀਆਂ ਵਿਚ ਦੌਰੇ ਦੇ ਦੌਰਾਨ ਜਿਹੜੇ ਵੀ ਕਿਸਾਨਾ ਭਰਾਵਾਂ ਨੇ ਕੋਈ ਸ਼ਿਕਾਇਤ ਕੀਤੀ ਜਾਂ ਫੇਰ ਕੋਈ ਸਮੱਸਿਆ ਦੱਸੀ ਤਾਂ ਉਸ ਦਾ ਮੌਕੇ ‘ਤੇ ਹੱਲ ਕੱਢਿਆ ਗਿਆ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਸ ਚੇਅਰਮੈਨ ਆਕੜੀ ਨੇ ਸ਼੍ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਵੀ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਦੌਣ ਕਲਾਂ ਜਨਰਲ ਸਕੱਤਰ ਅਕਾਲੀ ਦਲ ਜਿਲਾ ਪਟਿਆਲਾ, ਗੁਰਦੀਪ ਸਿੰਘ ਸੇਖੂਪੁਰਾ ਪ੍ਧਾਨ ਬੀ.ਸੀ. ਵਿੰਗ ਜਿਲਾ ਅਕਾਲੀ ਦਲ, ਬਲਕਾਰ ਸਿੰਘ ਸਰਪੰਚ ਦੌਣਕਲਾਂ, ਪ੍ਰੀਤ ਕਮਲਜੀਤ ਸਿੰਘ ਚੀਮਾ ਇੰਸਪੈਕਟਰ ਪਨਗ੍ਰੇਨ, ਦਰਸ਼ਨ ਸਿੰਘ, ਧਰਮ ਸਿੰਘ ਪੰਚ, ਰਣਜੀਤ ਸਿੰਘ ਆੜਤੀ, ਤੀਰਥ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ ਸਾਬਕਾ ਪੰਚ ਅਤੇ ਹਰੀ ਸਿੰਘ ਕਾਮਰੇਡ ਸਾਬਕਾ ਸਰਪੰਚ ਵੀ ਹਾਜ਼ਰ ਸਨ।