ਪਟਿਆਲਾ: 4 ਅੰਨੇ ਕਤਲ ਮਾਮਲੇ ਦੀ ਗੁਥੀ ਸੁਲਝਾਉਂਦੇ ਹੋਏ ਪਟਿਆਲਾ ਪੁਲਿਸ ਨੇ ਇਕੋਂ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਗਿਆ | ਜਿਨਾ ਤੋਂ ਪੁਲਿਸ ਨੇ ਇੱਕ ਪਿਸਤੌਲ 315 ਬੋਰ 4 ਰੋਂਦ, ਇੱਕ ਪਿਸਤੌਲ 12 ਬੋਰ, 4 ਰੋਂਦ, 2 ਛੁਰੇ ਅਤੇ 2 ਲੋਹੇ ਦੀਆਂ ਰਾਡਾਂ ਬਰਾਮਦ ਕੀਤੀਆਂ | ਇਨਾ ਵਿਅਕਤੀਆਂ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਵੱਲੋਂ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ | ਇਸ ਗਿਰੋਹ ਖ਼ਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ‘ਚ ਲੁੱਟਾਂ ਖੋਹਾਂ ਦੇ ਅੱਧਾ ਦਰਜਨ ਤੋਂ ਵੱਧ ਮਾਮਲੇ ਦਰਜ ਹਨ | ਇਸ ਗੱਲ ਦਾ ਪ੍ਗਟਾਵਾ ਜ਼ਿਲਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਨੇ ਪੁਲਿਸ ਲਾਈਨ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ | ਚੌਹਾਨ ਨੇ ਦੱਸਿਆ ਕਿ ਐਸ.ਪੀ. ਡੀ. ਪਰਮਜੀਤ ਸਿੰਘ ਗੋਰਾਇਆ ਤੇ ਡੀ.ਐਸ.ਪੀ. ਡੀ. ਅਰਸ਼ਦੀਪ ਸਿੰਘ ਦੀ ਅਗਵਾਈ ‘ਚ ਸੀ.ਆਈ.ਏ. ਸਟਾਫ਼ ਪਟਿਆਲਾ ਵੱਲੋਂ ਸਾਲ 1999 ਤੇ 2000 ‘ਚ 4 ਅੰਨੇ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ | ਜਿਨਾ ‘ਚ ਗੁਰਚਰਨ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਦਮਨਹੇੜੀ ਝੂੰਗੀਆਂ, ਬਲਜਿੰਦਰ ਸਿੰਘ ਉਰਫ ਬੱਗਾ ਪੁੱਤਰ ਬਲਵੀਰ ਸਿੰਘ ਵਾਸੀ ਕੱਚਾ ਦਰਵਾਜਾ ਜਮਾਲਪੁਰ ਮਲੇਰਕੋਟਲਾ, ਵਰਿੰਦਰ ਕੁਮਾਰ ਉਰਫ ਭੈਰੋ ਪੁੱਤਰ ਚਰਨ ਸਿੰਘ ਵਾਸੀ ਪਿੰਡ ਮੰਡਵਾਲ, ਸੰਦੀਪ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਘੱਗਰ ਸਰਾਏ, ਗਗਨ ਕੁਮਾਰ ਪੁੱਤਰ ਨੰਦ ਲਾਲ ਵਾਸੀ ਪਿੰਡ ਪਹਿਰ ਕਲਾਂ, ਪ੍ਵੇਸ ਸਿੰਘ ਉਰਫ ਬੱਬਲਾ ਉਰਫ ਹੂਟਰ ਪੁੱਤਰ ਫੂਲ ਸਿੰਘ ਵਾਸੀ ਮੰਡਵਾਲ ਦੇ ਨਾਂ ਸ਼ਾਮਿਲ ਹਨ | ਜਿਨਾ ਨੂੰ ਪੁਲਿਸ ਵੱਲੋਂ ਡਕਾਲੇ ਕੋਲ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਗੁਰਚਰਨ ਸਿੰਘ ਹੈ ਜੋ ਕਿ ਇਨਾ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਕੰਮਕਾਰਾਂ ‘ਚ ਲੱਗ ਪਿਆ ਸੀ | ਉਨਾ ਦੱਸਿਆ ਕਿ ਗੁਰਚਰਨ ਸਿੰਘ ਹੁਣ ਪਟਿਆਲਾ ਕੈਰੀਅਰ ਟਰਾਂਸਪੋਰਟ ਵਿਚ ਬਤੌਰ ਡਰਾਈਵਰ ਕੰਮ ਕਰਦਾ ਸੀ | ਜਿਸ ਤੇ ਸੇਲ ਟੈਕਸ ਚੋਰੀ ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ‘ਚ ਵਿਘਨ ਪਾਉਣਾ ‘ਤੇ ਉਨਾ ‘ਤੇ ਹਮਲਾ ਕਰਨ ਦੇ ਅੱਧਾ ਦਰਜਨ ਤੋਂ ਵੱਧ ਮਾਮਲੇ ਦਰਜ ਹਨ | ਜਿਸ ਸਬੰਧੀ ਉਨਾ ਵੱਲੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ | ਚੌਹਾਨ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ 26 ਅਕਤੂਬਰ 1999 ਨੂੰ ਪੁਸ਼ਪਿੰਦਰ ਕੁਮਾਰ ਸ਼ਰਮਾ ਪੁੱਤਰ ਰਵੀ ਚੰਦ ਸ਼ਰਮਾ ਵਾਸੀ ਪਿੰਡ ਗੰਡਿਆ ਨੂੰ ਮਾਰ ਕੇ ਉਸ ਦੇ ਸਕੂਟਰ ਸਮੇਤ ਨਹਿਰ ‘ਚ ਸੁੱਟ ਦਿੱਤਾ ਸੀ | ਦੂਜਾ ਕਤਲ ਸਾਲ 1999 ‘ਚ ਅਜੈਬ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਮੰਡਵਾਲ ਦਾ ਜ਼ਮੀਨ ਦੇ ਲਾਲਚ ਵਿਚ ਕੀਤਾ ਸੀ | ਤੀਜਾ ਕਤਲ 20 ਨਵੰਬਰ 2000 ਨੂੰ ਸੰਜੇ ਕੁਮਾਰ ਪੁੱਤਰ ਸ੍ ਰਾਮ ਵਾਸੀ ਧਰਮਸ਼ਾਲਾ ਇੰਦੋਰ ਰੋਡ ਯਮੁਨਾਨਗਰ (ਹਰਿਆਣਾ) ਦਾ ਕੀਤਾ ਸੀ | ਚੌਥਾ ਕਤਲ ਇਨਾ ਵੱਲੋਂ ਸਾਲ 2000 ਵਿਚ ਰਵਿੰਦਰ ਕੁਮਾਰ ਦਾ ਕੀਤਾ ਸੀ | ਐਸ.ਐਸ.ਪੀ. ਚੌਹਾਨ ਨੇ ਦੱਸਿਆ ਕਿ ਉਨਾ ਵੱਲੋਂ ਕਾਬੂ ਕੀਤੇ ਗਏ ਉਕਤ ਵਿਅਕਤੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ |