ਸ੍ ਮੁਕਤਸਰ ਸਾਹਿਬ,: ਡਾ. ਜਗਜੀਵਨ ਲਾਲ ਸਿਵਲ ਸਰਜਨ ਸ਼੍ ਮੁਕਤਸਰ ਸਾਹਿਬ ਵਲੋਂ ਕਮਿਊਨਟੀ ਹੈਲਥ ਸੈਂਟਰ ਬਰੀਵਾਲਾ ਦਾ ਅਚਾਨਕ ਦੌਰਾ ਕੀਤਾ ਗਿਆਇਸ ਮੌਕੇ ਸਾਰਾ ਮੈਡੀਕਲ ਅਤੇ ਪੈਰਾ ਮੈਡੀਕਲ ਹਾਜ਼ਰ ਪਾਇਆ ਗਿਆਉਨਾਂ ਹਸਪਤਾਲ ਦੀਆਂ ਵੱਖ ਵੱਖ ਬਰਾਚਾਂ ਦਾ ਮੁਆਇਨਾ ਕੀਤਾ ਨਿਰੀਖਣ ਦੋਰਾਨ ਉਂਨਾਂ ਸਿਹਤ ਸਟਾਫ ਨੂੰ ਲੌੜੀਂਦੇ ਸੁਧਾਰਾਂ ਲਈ ਸੁਝਾਅ ਦਿੱਤੇ ਲੇਬਰ ਰੂਮ ਦਾ ਮੁਆਇਨਾ ਕਰਨ ਤੇ ਸਾਰੇ ਸਾਜੋ ਸਮਾਨ ਠੀਕ ਪਾਏ ਗਏ ਅਤੇ ਇਸ ਮਹੀਨੇ ਦੌਰਾਨ ਹੁਣ ਤੱਕ 5 ਜਨੇਪਾ ਕੇਸ ਹੋਏ ਹਨ ਜੋ ਕਿ ਆਪਣੀ ਡਿਊਟੀ ਸਮੇਂ ਸਟਾਫ ਨਰਸਾਂ ਵਲੋਂ ਕੀਤੇ ਗਏ ਹਨ ਅਤੇ ਡਿਊਟੀ ਡਾਕਟਰ ਵਲੋਂ ਡਿਊਟੀ ਸਮੇ ਜੱਚਾ ਅਤੇ ਬੱਚਾ ਦੀ ਬਕਾਇਦਾ ਜਾਂਚ ਕੀਤੀ ਗਈ ਹੈ ਉਨਾਂ ਦੱਸਿਆ ਕਿ ਸਿਹਤ ਵਿਭਾਗ ਅਧੀਨ ਸਾਰੀਆਂ ਸਟਾਫ ਨਰਸਾਂ ਆਪਣੇ ਪੱਧਰ ਤੇ ਜਨੇਪਾ ਕੇਸ ਕਰਨ ਦੇ ਸਮੱਰਥ ਹਨ ਤੇ ਸਮੇਂ ਸਮੇਂ ਸਿਰ ਲੋੜੀਂਦੀਆਂ ਟਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਹਨ ਜਨੇਪਾ ਕੇਸਾਂ ਨੁੰ ਜੇ.ਐਸ.ਐਸ.ਕੇ ਸਕੀਮ ਅਧੀਨ ਮੁਫਤ ਦਵਾਈਆਂ ਅਤੇ ਤਿੰਨ ਦਿਨ ਲਈ ਮੁਫਤ ਰਿਫਰੈਸ਼ਮੈਂਟ ਵੀ ਮੁਹਾਈਆ ਕਰਵਾਈ ਜਾਂਦੀ ਹੈ ਤੇ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀ ਲਈ ਜਾਦੀਂ ਇਸ ਸਮੇਂ ਸਮੂਹ ਸਟਾਫ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਹਦਾਇਤ ਕੀਤੀ ਗਈ ਕਿ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਅਤੇ ਸਿਹਤ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਉਨਾਂ ਕਿਹਾ ਕਿ ਸਾਰਾ ਸਟਾਫ ਆਪਣੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਵੇ ਅਤੇ ਅਧਿਕਾਰੀ ਅਤੇ ਕਰਮਚਾਰੀ ਆਪਣਾ ਹੈੱਡ ਕੁਆਰਟਰ ਨਿਯਮਾਂ ਮੁਤਾਬਕ ਮੈਨਟੇਨ ਕਰਨ ਇਸ ਸਮੇਂ ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਮਿਤੀ 8 ਅਕਤੂਬਰ 2015 ਨੂੰ ਵਿਸ਼ਵ ਦਰਿਸ਼ਟੀ ਦਿਵਸ ਮਨਾਇਆ ਜਾਵੇਗਾ ਅਤੇ 9 ਅਤੇ 10 ਅਕਤੂਬਰ ਨੂੰ ਸਿਵਲ ਹਸਪਤਾਲਾਂ ਵਿਚ ਚਿੱਟਾ ਅਤੇ ਕਾਲਾ ਮੋਤੀਆ, ਡਾਇਬਟਿਕ ਰੈਟਿਨੋਪੈਥੀ, ਕੋਰਨੀਆ (ਪੁਤਲੀ) ਰੋਗ, ਨਿਗਾ ਦੀ ਜਾਂਚ ਲਈ ਅੱਖਾਂ ਦੇ ਮੁਫਤ ਚੇੱਕਅੱਪ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਜਿਥੇ ਪੁਤਲੀ ਰੋਗਾਂ ਕਰਕੇ ਅੰਨੇਪਣ ਤੋਂ ਪੀੜਤ ਲੋਕਾਂ ਦੇ ਨਾਮ ਨੇੜੇ ਦੀ ਆਈ ਬੈਂਕ ਵਿਖੇ ਰਜਿਸਟਰ ਕਰਵਾਏ ਜਾਣਗੇ ਤਾਂ ਜੋ ਪੰਜਾਬ ਰਾਜ ਨੂੰ ਪੁਤਲੀ ਰੋਗਾਂ ਤੋਂ ਅੰਨਾਪਣ ਮੁਕਤ ਰਾਜ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅੱਖ ਉਨਾਂ ਦੀਅ ਉਨਾਂ ਬੀਮਾਰੀਆਂ ਦੇ ਮਰੀਜਾਂ ਨੂੰ ਇਨਾਂ ਕੈਂਪਾ ਵਿਚ ਲੈ ਕੇ ਆਉਣ ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਾਂ ਕੈਂਪਾ ਵਿਚ ਆ ਕੇ ਵੱਧ ਤੋਂ ਵੱਧ ਲਾਭ ਲੈਣ ਇਸ ਸਮੈਂ ਡਾ. ਰੀਤਿਕਾ ਮੈਡੀਕਲ ਅਫਸਰ, ਜਗਸੀਰ ਸਿੰਘ ਫਾਰਮਾਸਿਸਟ, ਗੁਰਤੇਜ ਸਿੰਘ ਜਿਲਾਂ ਮਾਸ ਮੀਡੀਆ ਅਫਸਰ ਅਤੇ ਸਿਹਤ ਸਟਾਫ ਹਾਜ਼ਰ ਸੀ