ਸ੍ ਮੁਕਤਸਰ ਸਾਹਿਬ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਬਾਲਗ ਵਿਦਿਆਰਥੀਆਂ ਦੀਆਂ ਵੋਟਾਂ ਬਨਾਉਣ ਲਈ ਮੀਟਿੰਗ ਸ੍ ਕੁਲਜੀਤ ਪਾਲ ਸਿੰਘ ਮਾਹੀ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲਾ ਚੋਣ ਅਫਸਰ ਸ੍ ਮੁਕਤਸਰ ਸਾਹਿਬ ਦੀ ਪ੍ਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸ੍ ਪਰੇਮ ਕੁਮਾਰ ਤਹਿਸੀਲਦਾਰ ਚੋਣਾਂ, ਡਾ. ਨਰੇਸ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਜ਼ਿਲੇ ਦੀਆਂ ਸਿੱਖਿਆ ਸੰਸਥਾਵਾਂ ਦੇ ਮੁੱਖੀਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ੍ ਮੁਕਤਸਰ ਸਾਹਿਬ ਜਿਲੇ ਨਾਲ ਸਬੰਧਿਤ ਨਵੇਂ ਬਾਲਗਾਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ। ਉਹਨਾਂ ਸਿੱਖਿਆ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਜਾਂ ਵਿਦਿਆਰਥੀਅਣਾਂ ਦੀ ਉਮਰ 18 ਸਾਲ ਹੋ ਗਈ ਹੈ, ਉਹਨਾਂ ਤੋਂ ਨਵੇਂ ਵੋਟਰ ਫਾਰਮ ਨੰ. 6 ਪਰਾਪਤ ਕਰਕੇ ਸਬੰਧਿਤ ਈ.ਆਰ.ਓਜ ਦਫਤਰ ਵਿਖੇ 7 ਅਕਤੂਬਰ 2015 ਤੱਕ ਜਮਾਂ ਕਰਵਾਉਣ ਅਤੇ ਵੋਟਰ ਜਾਗਰੂਕਤਾ ਸਬੰਧੀ ਆਪਣੀਆਂ ਸੰਸਥਾਵਾਂ ਵਿੱਚ ਪ੍ਚਾਰ ਕਰਨ ਅਤੇ ਆਨ ਲਾਇਨ ਰਜਿਸਟਰੇਸ਼ਨ ਨੂੰ ਵੀ ਉਤਸਾਹਿਤ ਕਰਨ। ਇਸ ਤਹਿਤ ਕੋਈ ਵੀ ਨਾਗਰਿਕ ਭਾਰਤ ਚੋਣ ਕਮਿਸ਼ਨ ਦੀ ਵੇਬਸਾਈਟ eci.nic.in ਤੇ ਜਾ ਕੇ ਨਵੀਂ ਵੋਟ ਬਣਵਾਉਣ ਲਈ ਰਜਿਸਟੇ੍ਰਸ਼ਨ ਕਰਵਾ ਸਕਦਾ ਹੈ। ਉਨਾਂ ਸਿੱਖਿਆ ਸੰਸਥਾਵਾਂ ਦੇ ਮੁੱਖੀਆਂ ਨੂੰ ਕਿਹਾ ਕਿ ਸਵੀਪ ਪਰੋਜੈਕਟ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਪ੍ਰਬੰਧ ਕਰਨ ਅਤੇ ਕੈਂਪਸ ਅੰਬੈਸਡਰ ਵਿਦਿਆਰਥੀਆਂ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਮੇਂ ਸਮੇਂ ਤੇ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨਾਲ ਤਾਲਮੇਲ ਰੱਖਿਆ ਜਾਵੇ। ਉਹਨਾਂ ਅੱਗੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਵੋਟ ਦੀ ਅਹਿਮੀਅਤ, ਵੋਟ ਦਾ ਅਧਿਕਾਰ ਅਤੇ ਵੋਟਰ ਜਾਗਰੂਕਤਾ ਵਿਸੇ ਤੇ ਵੱਧ ਤੋਂ ਵੱਧ ਪ੍ਚਾਰ ਚਰਚਾ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲਾ ਚੋਣ ਅਫਸਰ ਨੇ ਕਿਹਾ ਕਿ ਵੋਟਰ ਨਾਲ ਸਬੰਧਿਤ ਕਿਸੇ ਵੀ ਤਰਾਂ ਦੀ ਕੋਈ ਜਾਣਕਾਰੀ ਲੈਣ ਲਈ ਉਹ ਤਹਿਸੀਲਦਾਰ ( ਚੋਣਾਂ) ਸ੍ ਮੁਕਤਸਰ ਸਾਹਿਬ ਦੇ ਟੈਲੀਫੂਨ ਨੰਬਰ 01633-262857 ਤੇ ਸੰਪਰਕ ਕਰ ਸਕਦਾ ਹੈ।