ਪਟਿਆਲਾ,:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਐੱਨ. ਐੱਸ. ਯੂ. ਆਈ. ਦੇ ਸਾਬਕਾ ਸੂਬਾ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਹੇਠ ਮਿਸ਼ਾਲ ਮਾਰਚ ਕੀਤਾ ਗਿਆ। ਮਾਰਚ ਦੇ ਦੌਰਾਨ ਨੌਜਵਾਨਾਂ ਨੇ ਭਗਤ ਸਿੰਘ ਵਾਲੀ ਪਗੜੀ ਪਾ ਰੱਖੀ ਸੀ ਅਤੇ ਉੁਨਾਂ ਦਾ ਪੋਟਰੇਟ ਹੱਥਾਂ ਵਿਚ ਚੁੱਕਿਆ ਹੋਇਆ ਸੀ। ਮਿਸ਼ਾਲ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਪ੍ਧਾਨ ਨੇ ਕਿਹਾ ਕਿ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣਾ ਉੁਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉੁਨਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ ਕਿ ਕਿਸ ਤਰਾਂ ਸ਼ਹੀਦ ਏ ਆਜ਼ਮ ਨੇ ਆਪਣੇ ਪਰਾਣਾਂ ਦੀ ਆਹੂਤੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਹਰਪਾਲ ਪ੍ਧਾਨ ਨੇ ਕਿਹਾ ਕਿ ਅੱਜ ਕੁੱਝ ਲੋਕ ਆਪਣੀ ਰਾਜਨੀਤੀ ਚਮਕਾਉੁਣ ਲਈ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਦਾ ਵਿਰੋਧ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰਪਾਲ ਪ੍ਧਾਂਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਆਪਣੇ ਦੇਸ਼ ਲਈ ਕੰਮ ਕਰਨ ਤਾਂ ਕਿ ਸ਼ਹੀਦ ਏ ਆਜ਼ਾਮ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਇਆ ਜਾ ਸਕੇ। ਇਸ ਮੌਕੇ ਹਿਤੇਸ਼ਵਰ ਸਿੰਘ, ਮਨੀ, ਰਾਜੀਵ ਗੋਇਲ ਆਦਿ ਵੀ ਹਾਜ਼ਰ ਸਨ।