ਪਟਿਆਲਾ,:ਸ਼ਹਿਰੀ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਸਿਹਤ ਸਹੁਲਤਾ ਦੇਣ ਦੇ ਮਕਸਦ ਨਾਲ ਸਿਵਲ ਸਰਜਨ ਪਟਿਆਲਾ ਡਾ. ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ.ਮਾਡਲ ਟਾਉਨ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੱਜਣ ਸਿੰਘ ਦੀ ਦੇਖ ਰੇਖ ਵਿਚ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ ਅਧੀਨ ਆਉਂਦੀ ਸੰਜੇ ਕਲੋਨੀ ਵਿਚ ਇਕ ਆਊਟ ਰੀਚ ਮੁਫਤ ਮੈਡੀਕਲ ਸਿਹਤ ਚੈੱਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਸੀਨੀਅਰ ਮੈਡੀਕਲ ਅਫਸਰ ਡਾ.ਸੱਜਣ ਸਿੰਘ, ਚਮੜੀ ਰੋਗਾਂ ਦੇ ਮਾਹਰ ਡਾ.ਐਮ.ਐਸ ਧਾਲੀਵਾਲ, ਮੈਡੀਸਨ ਦੇ ਮਾਹਰ ਡਾ.ਵਿਕਾਸ ਗੋਇਲ, ਬੱਚਿਆਂ ਦੇ ਮਾਹਰ ਡਾ.ਗੁਰਮੀਤ ਸਿੰਘ, ਫੀਮੇਲ ਮੈਡੀਕਲ ਅਫਸਰ ਡਾ.ਰਸ਼ਮੀ ਭੋਰਾ ਵੱਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ। ਅੱਜ ਦੇ ਇਸ ਸਿਹਤ ਕੈਂਪ ਵਿਚ ਕੁੱਲ 206 ਦੇ ਕਰੀਬ ਮਰੀਜਾਂ ਦਾ ਚੈਕਅਪ ਕੀਤਾ ਗਿਆ।ਜਿਸ ਵਿਚ ਡਾ. ਧਾਲ਼ੀਵਾਲ ਵੱਲੋ 53 ਚਮੜੀ ਰੋਗਾਂ ਦੇ ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਬੱਚਿਆਂ ਦੇ ਮਾਹਰ ਡਾ. ਗੁਰਮੀਤ ਸਿੰਘ ਵੱਲੋ 41 ਬੱਚਿਆਂ ਦਾ ਚੈਕਅਪ ਖਤਾ ਗਿਆ ।ਇਸ ਕਂੈਪ ਦੋਰਾਨ 48 ਦੇ ਕਰੀਬ ਮਰੀਜਾਂ ਦੀ ਹੋਮਿਗਲੋਬਿਨ ਟੈਸਟ ਅਤੇ ਪਿਸ਼ਾਬ ਦੇ ਟੈਸਟ ਕੀਤੇ ਗਏ । ਇਸ ਮੋਕੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ ਅਤੇ ਲੋਕਾ ਨੂੰ ਵੱਖ-ਵੱਖ ਸਿਹਤ ਸੰਸਥਾਵਾ ਵਿਚ ਦਿੱਤੀਆ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਸਿਹਤ ਸਕੀਮਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸੀਨੀਅਰ ਮੈਡੀਕਲ ਅਫਸਰ ਡਾ.ਸੱਜਣ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਜਿਹੇ ਆਉਟ ਰੀਚ ਮੈਡੀਕਲ ਚੈਕਅਪ ਕੈਂਪ ਆਉਂਦੇ ਸਮੇ ਦੋਰਾਨ ਵੀ ਜਾਰੀ ਰਹਿਣਗੇ। ਉਹਨਾਂ ਸਮੂਹ ਲੋਕਾਂ ਨੂੰ ਇਹਨਾਂ ਕੈਪਾ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਕਿਹਾ।ਇਸ ਕੈਂਪ ਵਿਚ ਫਰਮਾਸਿਸਟ ਸੁਖਵਿੰਦਰ ਕੋਰ, ਹਰਬੰਸ ਸਿੰਘ, ਲੈਬ ਟੈਕਨੀਸ਼ੀਅਨ ਰੂਬੀ, ਏ.ਐਨ.ਐਮ.ਸੋਨੀਅ ਅਤੇ ਹਰੀਸ਼ ਕੁਮਾਰੀ, ਏਰੀਏ ਦੀਆਂ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋ ਵੀ ਆਪਣੀਆਂ ਸੇਵਾਵਾਂ ਦਿੱਤੀਆ ਗਈਆਂ।