ਸ੍ ਮੁਕਤਸਰ ਸਾਹਿਬ,:ਜ਼ਿਲਾ ਰੈਡ ਕ੍ਰਾਸ ਸੁਸਾਇਟੀ ਅਤੇ ਜ਼ਿਲਾ ਬਾਲ ਭਲਾਈ ਕੌਂਸਲ ਸ੍ ਮੁਕਤਸਰ ਸਾਹਿਬ ਵੱਲੋਂ ਜ਼ਿਲਾ ਪੱਧਰੀ ਚਿੱਤਰਕਲਾ ਮੁਕਾਬਲੇ ਜ਼ਿਲਾ ਰੈਡ ਕਰਾਸ ਭਵਨ ਵਿਖੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ ਸ੍ ਦਵਿੰਦਰ ਰਜੌਰੀਆ ਸਨ। ਸ੍ ਗੌਰਵ ਦੁੱਗਲ ਅਤੇ ਸ੍ ਰਾਜੇਸ ਕੁਮਾਰ ਨੇ ਜੱਜ ਦੀ ਭੁਮਿਕਾ ਨਿਭਾਈ। ਇੰਨਾਂ ਮੁਕਾਬਲਿਆਂ ਦੀ ਆਰੰਭਤਾ ਸਮਾਜ ਸੇਵੀ ਡਾ: ਨਰੇਸ਼ ਪਰੂਥੀ ਨੇ ਕਰਵਾਈ। ਰੈਡ ਕਰਾਸ ਸਕੱਤਰ ਪ੍ਰੋ. ਗੋਪਾਲ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਜ਼ਿਲੇ ਦੇ 45 ਸਕੂਲਾਂ ਦੇ 109 ਬੱਚਿਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਦੋ ਭਾਗਾਂ ਕ੍ਮਵਾਰ ਆਮ ਵਿਦਿਆਰਥੀ ਅਤੇ ਵਿਸੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਵਿਚ ਵੰਡ ਕੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਤੋਂ ਬਾਅਤ ਸਭਿਆਚਾਰਕ ਸਮਾਗਮ ਵੀ ਹੋਇਆ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਜੇਤੂ ਵਿਦਿਆਰਥੀਆਂ ਨੂੰ ਪੁਰਸ਼ਕਾਰ ਵੀ ਦਿੱਤੇ ਗਏ ਅਤੇ ਇਹ ਵਿਦਿਆਰਥੀ ਹੁਣ ਡਵੀਜਨ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲੈਣਗੇ।