ਪਟਿਆਲਾ : ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਕਬੱਡੀ (ਨੈਸ਼ਨਲ ਸਟਾਈਲ) ਪੁਰਸ਼ ਮੁਕਾਬਲੇ ਅੱਜ ਇੱਥੇ ਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਸ਼ੁਰੂ ਹੋ ਗਏ ਹਨ। ਇਹਨਾਂ ਮੁਕਾਬਲਿਆਂ ਵਿਚ 33 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹਨਾਂ ਦਾ ਉਦਘਾਟਨ ਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਕੀਤਾ।
ਅੱਜ ਹੋਏ ਪਹਿਲੇ ਮੁਕਾਬਲੇ ਵਿਚ ਡੀ.ਏ.ਵੀ.ਕਾਲਜ ਬਠਿੰਡਾ ਨੇ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਂਕ ਨੂੰ 34-25, ਗੁਰੂ ਨਾਨਕ ਕਾਲਜ ਬੁਢਲਾਡਾ ਨੇ ਰਾਜਿੰਦਰਾ ਕਾਲਜ ਬਠਿੰਡਾ ਨੂੰ 26-1 ਨਾਲ, ਪੀ.ਯੂ.ਟੀ.ਪੀ.ਡੀ. ਕਾਲਜ ਰਾਮਪੁਰਾ ਫੂਲ ਨੇ ਯੂਨੀਵਰਸਿਟੀ ਕਾਲਜ ਘਨੌਰ ਨੂੰ 45-19 ਨਾਲ, ਗੁਰੂ ਨਾਨਕ ਕਾਲਜ ਬੁਢਲਾਡਾ ਨੇ ਐਸ.ਡੀ.ਕਾਲਜ ਬਰਨਾਲਾ ਨੂੰ 41-30 ਨਾਲ, ਡੀ.ਏ.ਵੀ.ਕਾਲਜ ਬਠਿੰਡਾ ਨੇ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ ਨੂੰ 42-15 ਨਾਲ, ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਯੂਨੀਵਰਸਿਟੀ ਕੈਂਪਸ ਨੂੰ 36-9 ਨਾਲ, ਏ.ਸੀ.ਪੀ.ਈ. ਮਸਤੂਆਣਾ ਨੇ ਸਰਕਾਰੀ ਕਾਲਜ ਮਾਲੇਰਕੋਟਲਾ ਨੂੰ 31-3 ਨਾਲ, ਦੇਸ਼ ਭਗਤ ਕਾਲਜ ਧੂਰੀ ਨੇ ਬਰਿਜਿੰਦਰਾ ਕਾਲਜ ਫਰੀਦਕੋਟ ਨੂੰ 55-12 ਨਾਲ, ਏ.ਸੀ.ਪੀ.ਈ. ਮਸਤੂਆਣਾ ਨੇ ਰਣਬੀਰ ਕਾਲਜ ਸੰਗਰੂਰ ਨੂੰ 38-2 ਨਾਲ ਹਰਾ ਕੇ ਅਗਲੇ ਦੌਰ ਚ ਪ੍ਵੇਸ਼ ਕੀਤਾ। ਇਸ ਮੌਕੇ ਤੇ ਪਰੋ. ਮਦਨ ਲਾਲ ਬਠਿੰਡਾ, ਡਾ. ਦਲਬੀਰ ਸਿੰਘ ਰੰਧਾਵਾ, ਡਾ. ਬਹਾਦਰ ਸਿੰਘ, ਪਰੋ. ਤੇਜਿੰਦਰ ਸਿੰਘ, ਪਰੋ. ਬਹਾਦਰ ਸਿੰਘ ਬਰਨਾਲਾ, ਪਰੋ. ਗੁਰਬੀਰ ਸਿੰਘ ਭੀਖੀ, ਸਾਬਕਾ ਕੌਮਾਂਤਰੀ ਖਿਡਾਰੀ ਸੁਖਚੈਨ ਸਿੰਘ ਫੱਕਰਝੰਡਾ, ਪਰੋ. ਰਮਨਦੀਪ ਸਿੰਘ, ਪਰੋ. ਬਲਵਿੰਦਰ ਕੁਮਾਰ, ਕੋਚ ਜਸਵੰਤ ਸਿੰਘ, ਗਗਨਦੀਪ ਸੱਤੀ ਦਿੜਬਾ, ਪਰੋ. ਨਿਰਮਲ ਸਿੰਘ, ਕੋਚ ਗੁਰਪ੍ਰੀਤ ਸਿੰਘ, ਦਲ ਸਿੰਘ ਬਰਾੜ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਘਨੌਰ, ਸੋਹਨਦੀਪ ਸਿੰਘ ਜੁਗਨੂੰ, ਹਰਿੰਦਰ ਸਿੰਘ, ਕੋਚ ਜਸਪਾਲ ਸਿੰਘ, ਕੋਚ ਸੰਜੀਵ ਸ਼ਰਮਾ ਤੇ ਹੋਰ ਸਖਸ਼ੀਅਤਾਂ ਮੌਜੂਦ ਸਨ।