ਬਠਿੰਡਾ, : ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪਰੋਗਰਾਮ ਅਨੁਸਾਰ 1 ਜਨਵਰੀ 2016 ਦੀ ਯੋਗਤਾ ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਵੋਟਰ ਸੂਚੀਆਂ ਜ਼ਿਲਾ ਚੋਣ ਦਫ਼ਤਰ/ ਸਬੰਧਿਤ ਚੋਣਕਾਰ ਰਜਿਸ਼ਟਰੇਸ਼ਨ ਅਫ਼ਸਰਾਂ ਦੇ ਦਫ਼ਤਰ/ਬੂਥ ਲੇਬਲ ਅਫ਼ਸਰਾਂ ਪਾਸ ਵੇਖਣ ਲਈ ਉਪਲੱਬਧ ਹਨ।
ਇਸ ਗੱਲ ਦਾ ਪ੍ਗਟਾਵਾ ਅੱਜ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾ ਦੱਸਿਆ ਕਿ ਜਿਨਾ ਵੋਟਰਾਂ ਦੀ ਉਮਰ 01 ਜਨਵਰੀ, 2016 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਆਪਣੇ ਦਾਅਵੇ ਅਤੇ ਇਤਰਾਜ ਫਾਰਮ 6, 6ਓ, 7, 8 ਅਤੇ 8 ਓ ਵਿੱਚ ਭਰਕੇ ਸਬੰਧਤ ਚੋਣਕਾਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜਾਂ ਬੂਥ ਲੈਵਲ ਅਫ਼ਸਰਾਂ ਨੂੰ ਮਿਤੀ 15 ਸਤੰਬਰ 2015 ਤੋਂ 14 ਅਕਤੂਬਰ 2015 ਤੱਕ ਦੇ ਸਮੇਂ ਦੌਰਾਨ ਦੇ ਸਕਦੇ ਹਨ। ਬੂਥ ਲੈਵਲ ਅਫ਼ਸਰ ਸਬੰਧਤ ਬੂਥਾਂ ਦੀਆਂ ਵੋਟਰ ਸੂਚੀਆਂ ਗਰਾਮ ਸਭਾਵਾਂ ਵਿੱਚ ਮਿਤੀ 16 ਸਤੰਬਰ ਅਤੇ 30 ਸਤੰਬਰ ਨੂੰ ਪੜਕੇ ਸੁਨਾਉਣਗੇ। ਇਸ ਤੋ ਇਲਾਵਾ ਮਿਤੀ 20 ਸਤੰਬਰ ਅਤੇ 04 ਅਕਤੂਬਰ ਨੂੰ ਬੂਥ ਲੈਵਲ ਅਫ਼ਸਰ ਆਪੋ-ਆਪਣੇ ਬੂਥਾਂ ਤੇ ਸਪੈਸ਼ਲ ਮੁਹਿੰਮ ਦੌਰਾਨ ਬੈਠਕੇ ਫ਼ਾਰਮ ਪਰਾਪਤ ਕਰਨਗੇ। ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫਾਰਮ 6 ਸਮੇਤ ਰੰਗਦਾਰ ਫੋਟੋ, ਪ੍ਵਾਸੀ ਭਾਰਤੀ ਦੁਆਰਾ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਫਾਰਮ 6-ਓ, ਨਾਮ ਕੱਟਵਾਉਣ ਲਈ ਫਾਰਮ ਨੰ: 7, ਵੋਟ ਵਿੱਚ ਕਿਸੇ ਕਿਸਮ ਦੀ ਸੋਧ ਵਾਸਤੇ ਫਾਰਮ ਨੰ: 8 ਅਤੇ ਰਿਹਾਇਸ਼ ਬਦਲੀ ਲਈ ਫਾਰਮ ਨੰ: 8-ਓ ਭਰਕੇ ਚੋਣਕਾਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜਾਂ ਬੂਥ ਲੈਵਲ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ। ਜ਼ਿਲਾ ਬਠਿੰਡਾ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ:ਜ:), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ, 95-ਮੌੜ ਦੇ ਕ੍ਮਵਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਐਸ.ਡੀ.ਐਮ ਰਾਮਪੁਰਾ ਫੂਲ, ਵਧੀਕ ਡਿਪਟੀ ਕਮਿਸ਼ਨਰ (ਜ), ਬਠਿੰਡਾ, ਐਸ.ਡੀ.ਐਮ, ਬਠਿੰਡਾ, ਵਧੀਕ ਮੁੱਖ ਪ੍ਰਸ਼ਾਸਕ(ਬੀ.ਡੀ.ਏ), ਬਠਿੰਡਾ, ਐਸ.ਡੀ.ਐਮ, ਤਲਵੰਡੀ ਸਾਬੋ ਅਤੇ ਐਸ.ਡੀ.ਐਮ, ਮੌੜ ਹਨ। ਵਧੇਰੇ ਜਾਣਕਾਰੀ ਲਈ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਜਾਂ ਜ਼ਿਲਾ ਚੋਣ ਦਫ਼ਤਰ, ਬਠਿੰਡਾ ਦੇ ਫੋਨ ਨੰ. 0164-2211022 ਤੇ ਸੰਪਰਕ ਕੀਤਾ ਜਾ ਸਕਦਾ ਹੈ।