ਸ੍ ਮੁਕਤਸਰ ਸਾਹਿਬ, :ਉੱਪ-ਮੰਡਲ ਮੈਜਿਸਟਰੇਟ ਸ੍ਰੀ ਰਾਮ ਸਿੰਘ ਦੀ ਪ੍ਧਾਨਗੀ ਹੇਠ ਬੇਟੀ ਬਚਾਓ ਬੇਟੀ ਬੜਾਓ ਮੁਹਿੰਮ ਤਹਤਿ ਗਠਿਤ ਸ੍ ਮੁਕਤਸਰ ਸਾਹਿਬ ਬਲਾਕ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬੇਟੀ ਬਚਾਓ ਬੇਟੀ ਪੜਾਓ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਬੇਟੀ ਬਚਾਓ ਅਤੇ ਬੇਟੀ ਪੜਾਓ ਅਭਿਆਨ ਤਹਿਤ ਪਰੋਗਰਾਮ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਿੰਡ ਲੰਡੇ ਰੋਡੇ ਜਿਸ ਵਿੱਚ ਕੁੜੀਆਂ ਦਾ ਲਿੰਗ ਅਨੁਪਾਤ ਬਹੁਤ ਘੱਟ ਹੈ, ਵਿੱਚ ਲੋਕਾ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਪਿੰਡ ਮਾਂਗਟਕੇਰ ਅਤੇ ਪਿੰਡ ਲੰਡੇ ਰੋਡੇ ਦੋਣਾਂ ਪਿੰਡਾਂ ਦਾ ਪਰੋਗਰਾਮ 21 ਸਤੰਬਰ 2015 ਨੂੰ ਮਾਂਗਟਕੇਰ ਪਿੰਡ ਵਿਖੇ ਇਕੱਠਾ ਕਰਨ ਦਾ ਫੈਸਲਾ ਕੀਤਾ ਗੀਆ। ਇਸ ਪਰੋਗਰਾਮ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਚੈੱਕਅਪ ਲਗਾਇਆ ਜਾਵੇਗਾ ਅਤੇ ਜਰੂਰੀ ਦਵਾਈਆਂ ਵੀ ਵੰਡੀਆਂ ਜਾਣਗੀਆਂ। ਪਰੋਗਰਾਮ ਵਿੱਚ ਉਹਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜ਼ਿਨਾਂ ਬੱਚੀਆਂ ਦਾ ਜਨਮ ਜਨਵਰੀ 2015 ਤੋਂ ਅਗਸਤ 2015 ਦੌਰਾਨ ਹੋਇਆ ਹੈ ਅਤੇ ਉਸ ਤੋਂ ਬਾਅਦ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਾਰੀ ਦੀ ਚੋਪਾਲ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਮੀਟਿੰਗ ਵਿੱਚ ਚੇਅਰਮੈਨ ਬਲਾਕ ਸੰਮਤੀ ਸ੍ਮਤੀ ਬਲਵਿੰਦਰ ਕੌਰ, ਸ: ਦਲੀਪ ਸਿੰਘ, ਡਾ. ਨਰੇਸ਼ ਪੁਰਥੀ, ਸ: ਵਰਿੰਦਰਪਾਲ ਸਿੰਘ ਗਲੌਰੀ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਅਤੇ ਮੈਡਮ ਸੁਮਨ ਆਦਿ ਹਾਜ਼ਰ ਸਨ।