ਪਟਿਆਲਾ : ਸ਼ਹਿਰ ਦੇ ਵੱਖ ਵੱਖ ਮੈਦਾਨਾਂ ‘ਚ ਚੱਲ ਰਹੀਆਂ ਜ਼ਿਲਾ ਪੱਧਰੀ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ ‘ਚ ਪਟਿਆਲਾ ਜ਼ੋਨ ਦੀ ਚੜਤ ਰਹੀ। ਜ਼ਿਲਾ ਸਿੱਖਿਆ ਅਫਸਰ (ਸ) ਸ੍ਮਤੀ ਹਰਿੰਦਰ ਕੌਰ ਦੀ ਅਗਵਾਈ ‘ਚ ਚੱਲ ਰਹੀਆਂ ਇਨਾ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਡਾ: ਨਰਿੰਦਰ ਸਿੰਘ ਸਹਾਇਕ ਜ਼ਿਲਾ ਸਿੱਖਿਆ ਅਫਸਰ (ਖੇਡਾਂ) ਨੇ ਪ੍ਦਾਨ ਕੀਤੇ। ਇਸ ਮੌਕੇ ਸਾਬਕਾ ਏ.ਈ.ਓ. ਜਗਤਾਰ ਸਿੰਘ ਟਿਵਾਣਾ, ਲੈਕਚਰਾਰ ਅਮਰਿੰਦਰ ਸਿੰਘ ਬਾਬਾ, ਦਲਜੀਤ ਸਿੰਘ ਮਾੜੂ, ਭੁਪਿੰਦਰ ਸਿੰਘ ਜਸਪਾਲ ਸਿੰਘ, ਦਰਬਾਰਾ ਸਿੰਘ, ਹਰਵਿੰਦਰ ਸਿੰਘ ਬੇਦੀ ਤੇ ਹੋਰ ਖੇਡ ਸੰਚਾਲਕ ਮੌਜੂਦ ਸਨ।
ਲੜਕਿਆਂ ਦੇ ਅੰਡਰ-14 ਬਾਸਕਟਬਾਲ ਮੁਕਾਬਲਿਆਂ ‘ਚ ਪਟਿਆਲਾ-2 ਜੋਨ ਪਹਿਲੇ, ਪਟਿਆਲਾ-1 ਜ਼ੋਨ ਦੂਸਰੇ ਤੇ ਪਟਿਆਲਾ-3 ਜੋਨ ਤੀਸਰੇ, ਲੜਕੀਆਂ ਦੇ ਅੰਡਰ-14 ਵਰਗ ‘ਚ ਪਟਿਆਲਾ-3 ਜੋਨ ਪਹਿਲੇ, ਤੇ ਪਟਿਆਲਾ-1 ਜੋਨ ਦੂਸਰੇ, ਅੰਡਰ-17 ਦੇ ਵਰਗ ‘ਚ ਪਟਿਆਲਾ-2 ਜੋਨ ਪਹਿਲੇ, ਪਟਿਆਲਾ-1 ਜੋਨ ਦੂਸਰੇ ਤੇ ਪਟਿਆਲਾ-3 ਜੋਨ ਤੀਸਰੇ, ਲੜਕੀਆਂ ਦੇ ਅੰਡਰ-17 ਵਰਗ ‘ਚ ਪਟਿਆਲਾ-1 ਜੋਨ ਪਹਿਲੇ, ਪਟਿਆਲਾ-2 ਜੋਨ ਦੂਸਰੇ ਤੇ ਪਟਿਆਲਾ-3 ਜੋਨ ਤੀਸਰੇ ਸਥਾਨ ‘ਤੇ ਰਿਹਾ।