ਫਰੀਦਕੋਟ : ਅੱਜ ਪੀ ਆਰ ਟੀ ਸੀ ਫਰੀਦਕੋਟ ਡਿੱਪੂ ਵਿੱਚ 10 ਨਵੀਆਂ ਸ਼ਾਨ ਏ ਪੈਪਸੂ ਬੱਸਾਂ ਪਹੁੰਚਣ ਤੇ ਸ. ਨਵਦੀਪ ਸਿੰਘ ਬਰਾੜ ਅਕਾਲੀ ਆਗੂ ਤੇ ਪੀ ਆਰ ਟੀ ਸੀ ਦੇ ਕਾਮਿਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸ. ਹਰਬੰਸ ਸਿੰਘ ਖੈਹਰਾ ਜਨਰਲ ਮੈਨੇਜਰ, ਜਸਪਾਲ ਸਿੰਘ ਸਟੇਸ਼ਨ ਸੁਪਰਵਾਈਜਰ, ਕੁਲਦੀਪ ਸਿੰਘ ਪ੍ਰਧਾਨ ਕਰਮਚਾਰੀ ਦਲ, ਅਮਰਜੀਤ ਸਿੰਘ, ਹਰਜੀਤ ਸਿੰਘ, ਹਰਜੀਤ ਸਿੰਘ ਬਾਦਲ ਪ੍ਧਾਨ ਆਜ਼ਾਦ ਗਰੁੱਖ, ਗੁਰਤੇਜ ਸਿੰਘ ਖੈਹਰਾ, ਦਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਖਾਰਾ ਅਤੇ ਹਰਪਾਲ ਸਿੰਘ ਹਾਜ਼ਿਰ ਸਨ।
ਇਸ ਮੌਕੇ ਨਵਦੀਪ ਸਿੰਘ ਬਰਾੜ ਨੇ ਸ. ਪ੍ਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ, ਸ. ਅਜੀਤ ਸਿੰਘ ਕੋਹਾੜ ਟਰਾਂਸਪੋਰਟ ਮੰਤਰੀ, ਸ. ਅਵਤਾਰ ਸਿੰਘ ਬਰਾੜ ਚੇਅਰਮੈਨ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਰਾਜ ਅੰਦਰ ਯਾਤਰੀਆਂ ਨੂੰ ਹੋਰ ਜਿਆਦਾ ਸਫ਼ਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੌਜੂਦਾ ਫਲੀਟ ਦੇ ਨਾਲ 250 ਨਵੀਆਂ ਬੱਸਾਂ ਸ਼ਾਮਿਲ ਕੀਤੀਆ ਜਾ ਰਹੀਆਂ ਹਨ। ਜਿਸ ਵਿੱਚ ਹੁਣ ਤੱਕ 117 ਬੱਸਾਂ ਵੱਖ-2 ਡਿੱਪੂਆਂ ਵਿੱਚ ਪਹੁੰਚ ਚੁੱਕੀਆਂ ਹਨ। ਇਸ ਦੇ ਤਹਿਤ ਪੀ ਆਰ ਟੀ ਸੀ ਡਿੱਪੂ ਫਰੀਦਕੋਟ ਨੂੰ ਪਹਿਲਾਂ 10 ਬੱਸਾਂ ਭੇਜੀਆਂ ਗਈਆਂ ਸਨ ਅਤੇ ਹੁਣ ਨਵੀਂ 10 ਬੱਸਾਂ ਦੀ ਖੇਪ ਦੇਣ ਨਾਲ ਮੌਜੂਦਾ ਡਿੱਪੂ ਵਿੱਚ ਨਵੀਆਂ ਬੱਸਾਂ ਦੀ ਗਿਣਤੀ 60 ਹੋ ਗਈ ਹੈ। ਜਦ ਕਿ 5 ਹੋਰ ਨਵੀਆਂ ਬੱਸਾਂ ਜਲਦ ਹੀ ਆ ਜਾਣਗੀਆ। ਸ. ਅਵਤਾਰ ਸਿੰਘ ਬਰਾੜ ਚੇਅਰਮੈਨ ਪੀ ਆਰ ਟੀ ਸਨ ਨੇ ਟੈਲੀਫੂਨ ਤੇ ਗੱਲਬਾਤ ਕਰਦਿਆ ਕਿਹਾ ਕਿ ਜਿੱਥੇ ਇੰਨਾ ਬੱਸਾਂ ਨੂੰ ਮਟੈਲਿਕ ਕਲਰ ਦੀ ਨਵੀਂ ਦਿੱਖ ਅਤੇ ਡਿਜਾਈਨ ਨਾਲ ਸ਼ਿੰਘਾਰਿਆ ਗਿਆ ਹੈ ਉੱਥੇ ਪਹਿਲੀ ਵਾਰ ਇੰਨਾ ਬੱਸਾਂ ਵਿੱਚ ਜੀ ਪੀ ਐਸ( ਗਲੌਬਲ ਪੁਜ਼ਸ਼ੀਨੀਇੰਗ ਸਿਸਟਮ ) ਵੀ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਇੰਨਾ ਬੱਸਾਂ ਦੀ ਸਹੀ ਲੋਕੇਸ਼ਨ ਬਾਰੇ ਆੱਨਲਾਈਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।