ਪਟਿਆਲਾ, :ਪਟਿਆਲਾ ਫੋਟੋਗ੍ਰਾਫਿਕ ਕਲੱਬ ਵੱਲੋਂ ਨਾਭਾ ਰੋਡ ‘ਤੇ ਸਥਿਤ ਇੱਕ ਪ੍ਦਰਸ਼ਨੀ ਲਗਾਈ ਗਈ। ਜਿਸ ਵਿਚ ਨਾਮੀ ਕੰਪਨੀਆਂ ਦੇ ਨੁਮਾਇੰਦੇ ਨੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀਂ ਦਿੱਤੀ। ਇਸ ਪ੍ਦਰਸ਼ਨੀ ਵਿਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਗੁਜਰਾਤ, ਮੁੰਬਈ ਅਤੇ ਕਈ ਥਾਵਾਂ ਤੋਂ ਵੱਡੀ ਗਿਣਤੀ ਵਿਚ ਫੋਟੌਗਰਾਫਰਾਂ ਨੇ ਭਾਗ ਲਿਆ। ਪ੍ਦਰਸ਼ਨੀ ਵਿਚ ਬਤੌਰ ਮੁੱਖ ਮਹਿਮਾਨ ਯੂਥ ਅਕਾਲੀ ਦਲ ਦੇ ਮਾਲਵਾ ਜੋਨ-2 ਦੇ ਪ੍ਧਾਨ ਹਰਪਾਲ ਜੁਨੇਜਾ ਪਹੁੰਚੇ। ਇਸ ਮੌਕੇ ਸ੍ ਹਰਪਾਲ ਜੁਨੇਜਾ ਨੇ ਕਿਹਾ ਕਿ ਬਿਹਤਰੀਨ ਫੋਟੋਗ੍ਰਾਫੀ ਵੀ ਇੱਕ ਵੱਡੀ ਕਲਾ ਹੈ। ਉਹਨ•ਾਂ ਫੋਟੋਗ੍ਰਾਫਿਕ ਕਲੱਬ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਕਿ ਇਸ ਪ੍ਦਰਸ਼ਨੀ ਨਾਲ ਸ਼ਹਿਰ ਦੇ ਫੋਟੋਗ੍ਰਾਫੀ ਨਾਲ ਜੁੜੇ ਵਿਅਕਤੀਆਂ ਫੋਟੋਗ੍ਰਾਫੀ ਦੇ ਖੇਤਰ ਵਿਚ ਵੱਡਾ ਲਾਭ ਮਿਲੇਗਾ ਅਤੇ ਉਹ ਅੱਜ ਦੇ ਤੇਜ ਰਫਤਾਰ ਯੁਗ ਵਿਚ ਨਵੀਂਆ ਤਕਨੀਕਾਂ ਨਾਲ ਆਪਣੇ ਕੰਮ ਵਿਚ ਹੋਰ ਵੀ ਮਾਹਿਰ ਹੋਣਗੇ। ਇਸ ਮੌਕੇ ਫੋਟੋਗ੍ਰਾਫਿਕ ਕਲੱਬ ਵੱਲੋਂ ਸ੍ ਹਰਪਾਲ ਜੁਨੇਜਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਚੀਫ ਪੈਟਰਨ ਬੀ.ਐਸ. ਬਿੰਦਰਾ, ਪ੍ਧਾਨ ਰਾਜ ਕੁਮਾਰ ਰਾਜੂ, ਚੇਅਰਮੈਨ ਨਰਿੰਦਰ ਸ਼ਰਮਾ,ਜਨਰਲ ਸਕੰਤਰ ਦਰਸ਼ਨ ਆਹੂਜਾ, ਮੋਹਨ ਸਿੰਘ, ਸਤੀਸ਼ ਕੁਮਾਰ, ਅਸ਼ੋਕ ਕੁਮਾਰ, ਵਿਜੈ ਵਿਰਕਮ, ਜੈ ਦੀਪ ਨਰੂਲਾ, ਕ੍ਰਿਸ਼ਨ ਚੌਹਾਨ, ਕੁਕੂ ਅਰੌੜਾ, ਸੁਰੇਸ਼ ਅਤੇ ਸਮੂੰਹ ਮੈਂਬਰ ਵੀ ਹਾਜ਼ਰ ਸਨ।