ਪਟਿਆਲਾ : ਅੱਜ ਸ਼ਹਿਰ ਦੀ ਨਾਮਵਰ ਸੰਸਥਾ ਸ੍ਰੀ ਸਨਾਤਨ ਧਰਮ ਕੁਮਾਰ ਸਭਾ ਪਟਿਆਲਾ ਵੱਲੋਂ ਸੇਠ ਚਿਰੰਜੀ ਲਾਲ ਜੀ ਦੀ 20ਵੀਂ ਬਰਸੀ ਐਸ.ਡੀ. ਅਗਰਵਾਲ ਹਸਪਤਾਲ ਰਾਜਪੁਰਾ ਰੋਡ ਵਿਖੇ ਮਨਾਈ ਗਈ। ਜਿਸ ਵਿੱਚ ਹਵਨ ਦਾ ਆਯੋਜਨ ਕੀਤਾ ਗਿਆ ਅਤੇ ਸਭਾ ਦੇ ਸਮੂੰਹ ਮੈਂਬਰ ਹਸਪਤਾਲ ਦੇ ਡਾਕਟਰ, ਸਟਾਫ, ਨਰਸਾਂ ਨੇ ਅਹੁੱਤੀ ਪਾਈ ਅਤੇ ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਭਜਨਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਅਤੇ ਡਾਕਟਰ ਸਾਹਿਬਾਨ ਨੇ ਦਾਨਵੀਰ ਸੇਠ ਚਿਰੰਜੀ ਲਾਲ ਜੀ ਦੀ ਪ੍ਰਤੀਮਾ ਉੱਤੇ ਪੁਸ਼ਪ ਮਾਲਾ ਭੇਂਟ ਕਰਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਤੇ ਨਵਯੁੱਗ ਪਰਿਵਾਰ ਵਲੋਂ ਦਾਨਵੀਰ ਸੇਠ ਸ਼ਿਆਮ ਲਾਲ ਨਵਯੁੱਗ, ਸੇਠ ਸ਼ੰਕਰ ਲਾਲ, ਰਾਜੇਸ਼ ਅਗਰਵਾਲ, ਅਤੇ ਅਕਸ਼ੇ ਗੁਪਤਾ, ਵੱਲੋਂ ਸਭਾ ਨੂੰ ਅਗਰਸੈਨ ਹਸਪਤਾਲ ਦੀ ਮਦਦ ਲਈ 51000/- ਰੁਪਏ ਦਾ ਚੈਕ ਚੇਅਰਮੈਨ ਵਿਜੇ ਗੋਇਲ ਨੂੰ ਭੇਂਟ ਕੀਤਾ। ਇਸ ਮੌਕੇ ਤੇ ਸਭਾ ਮੈਂਬਰਾਂ ਵਿੱਚ ਸ੍ਰੀ ਐਸ.ਆਰ. ਸਾਹਨੀ, ਹਰਬੰਸ ਬਾਂਸਲ, ਅਸ਼ਵਨੀ ਗੋਇਲ, ਡਾ. ਐਨ.ਕੇ. ਗੋਇਲ, ਡਾ. ਵਾਲੀਆ, ਓਮ ਪ੍ਰਕਾਸ਼ ਕਪੂਰ, ਡਾ. ਸੁਨੰਦਾ, ਪ੍ਰਿੰਸੀਪਲ ਵਿਵੇਕ ਸਿਆਲ, ਪ੍ਰਿੰਸੀਪਲ ਅਨੀਤਾ ਗੁਪਤਾ, ਰਾਕੇਸ਼ ਠਾਕੁਰ ਅਤੇ ਸ੍ਰੀਮਤੀ ਨਿਰਮਲ ਗੁਪਤਾ ਹਾਜ਼ਰ ਸਨ।