ਪਟਿਆਲਾ :ਪੁਲਿਸ ਡੀ.ਏ.ਵੀ ਪਬਲਿਕ ਸਕੂਲ,ਦਦਹੇੜਾ ਵਿੱਚ ਗੀਤ ਮੁਕਾਬਲਾ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਯੂ.ਕੇ.ਜੀ,ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੋਕੇ ਵਿਦਿਆਰਥੀ ਬੜੇ ਹੀ ਉਤਸ਼ਾਹਿਤ ਲੱਗ ਰਹੇ ਸਨ। ਇਸ ਮੌਕੇ ਤੇ ਸਕੂਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਤਰਾ•ਂ ਦੇ ਗੀਤ ਗਾ ਕੇ ਸਾਰੇ ਸਰੋਤਿਆਂ ਦਾ ਮਨ ਮੋਹ ਲਿਆ।ਬੱਚਿਆਂ ਨੇ ਦੇਸ਼ ਭਗਤੀ,ਪੰਜਾਬੀ,ਹਿੰਦੀ ਬਾਲੀਵੁਡ ਗੀਤ ਗਾ ਕੇ ਵਾਹ ਵਾਹੀ ਲੁੱਟੀ।
ਇਸ ਗੀਤ ਪ੍ਰਤਿਯੋਗਤਾ ਵਿੱਚ ਯੂ.ਕੇ.ਜੀ ਜਮਾਤ ਦੇ ਤਨੂ ਪ੍ਰਕਾਸ਼ ਤੇ ਆਦਿਤਯ ਨੇ ਪਹਿਲਾ ਸਥਾਨ ਹਾਸਿਲ ਕੀਤਾ।ਪਹਿਲੀ ਜਮਾਤ ਦੇ ਗੁਰੂਸ਼ਰਨ ਅਤੇ ਹਰਮੀਨ ਪਹਿਲੇ ਸਥਾਨ ਤੇ ਰਹੇ।ਦੂਜੀ ਜਮਾਤ ਵਿੱਚੋਂ ਯੁਵਰਾਜ ਸਿੰਘ ਅਤੇ ਪ੍ਰਦੀਪ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ।